Nabha Rohti Chhanna Village
Share

Nabha Rohti Chhanna Village : 20 ਦਿਨ ਪਹਿਲਾਂ ਵਿਆਹੇ ਪੁੱਤ ਨਾਲ..

 

ਸੜਕੀ ਹਾਦਸੇ ਰੁਕਣ ਦਾ ਨਾਮ ਨਹੀਂ ਲੈ ਰਹੇ ਹਨ l ਅਗਰ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਲਗਾਤਾਰ ਹੀ ਹਾਦਸਿਆਂ ਦੇ ਵਿੱਚ ਵਾਧਾ ਹੁੰਦਾ ਜਾ ਰਿਹਾ ਹੈ l ਅਜਿਹਾ ਹੀ ਮਾਮਲਾ ਨਾਭਾ ਤੋਂ ਸਾਹਮਣੇ ਆਇਆ ਜਿੱਥੇ ਨਾਭਾ ਦੇ ਸਤਸੰਗ ਰੋਡ ਤੇ ਸੜਕ ਹਾਦਸੇ ਦੇ ਵਿੱਚ ਮੋਟਰ ਸਾਈਕਲ ਤੇ ਸਵਾਰ ਦੋ ਦੋਸਤਾਂ ਦੀ ਮੌਤ ਹੋ ਗਈ ਹੈ l

 

Nabha Rohti Chhanna Village
news.pehredarpunjabtv.com

 

ਕੰਮ ਤੋਂ ਵਾਪਸ ਪਰਤ ਰਹੇ ਸਨ ਨੋਜਵਾਨ 

ਦਰਅਸਲ ਇਹ ਦੋਵੇਂ ਨੌਜਵਾਨ ਫੈਕਟਰੀ ਦੇ ਵਿੱਚੋਂ ਕੰਮ ਕਰਕੇ ਘਰ ਵਾਪਸ ਪਰਤ ਰਹੇ ਸਨ ਤਾਂ ਘਰ ਤੋਂ ਸਿਰਫ ਅੱਧਾ ਕਿਲੋਮੀਟਰ ਦੂਰੀ ਤੇ ਹੀ ਇਹ ਹਾਦਸਾ ਵਾਪਰ ਗਿਆ l ਮ੍ਰਿਤਕ ਨੌਜਵਾਨਾਂ ਦੇ ਪਰਿਵਾਰਕ ਮੈਂਬਰਾਂ ਦੇ ਦੱਸਣ ਮੁਤਾਬਕ ਸੰਜੇ ਕੁਮਾਰ ਦੀ ਉਮਰ 25 ਸਾਲ ਸੀ ਜੋ ਕਿ ਨਾਭਾ ਬਲਾਕ ਦੇ ਪਿੰਡ ਰੋਹਟੀ ਛੰਨਾ ਦਾ ਰਹਿਣ ਵਾਲਾ ਸੀ। ਅਤੇ ਉਸ ਦਾ ਵਿਆਹ ਸਿਰਫ 20 ਦਿਨ ਪਹਿਲਾਂ ਹੀ ਹੋਇਆ ਸੀ l

ਦੂਜਾ ਨੌਜਵਾਨ ਨਰਿੰਦਰ ਸਿੰਘ ਜੋ ਕਿ 23 ਸਾਲ ਦਾ ਸੀ ਉਹ ਨਾਭਾ ਬਲਾਕ ਦੇ ਪਿੰਡ ਰੋਹਟਾ ਦਾ ਰਹਿਣ ਵਾਲਾ ਸੀ l ਇਹਨਾਂ ਦੋਵਾਂ ਪਰਿਵਾਰਾਂ ਦੇ ਦੋ ਨੌਜਵਾਨ ਬੱਚਿਆਂ ਦੇ ਜਾਨ ਤੋਂ ਬਾਅਦ ਘਰ ਵਿੱਚ ਸੱਥਰ ਵਿੱਚ ਗਏ ਹਨ l ਇਸ ਮੌਕੇ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰਕੇ ਅਣਪਛਾਤੇ ਵਹੀਕਲ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ l

 

Nabha Rohti Chhanna Village
news.pehredarpunjabtv.com

 

ਹਾਲੇ 20 ਦਿਨ ਪਹਿਲਾਂ ਹੀ ਹੋਇਆ ਸੀ ਵਿਆਹ

ਨੌਜਵਾਨ ਸੰਜੇ ਕੁਮਾਰ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਦੱਸਿਆ ਗਿਆ ਕਿ ਉਹ ਦੋਵੇਂ ਨੌਜਵਾਨ ਫੈਕਟਰੀ ਤੋਂ ਕੰਮ ਕਰਕੇ ਘਰ ਵਾਪਸ ਪਰਤ ਰਹੇ ਸਨ ਤਾਂ ਇਹ ਭਾਣਾ ਵਾਪਰ ਗਿਆ l ਸੰਜੇ ਕੁਮਾਰ ਦੇ ਵਿਆਹ ਨੂੰ ਹਾਲੇ ਕੁਝ ਸਮਾਂ ਹੀ ਹੋਇਆ ਸੀ। ਪਰਿਵਾਰਕ ਮੈਂਬਰਾਂ ਦੇ ਦੱਸਣ ਦੇ ਮੁਤਾਬਕ ਸਿਰਫ 20 ਦਿਨ ਪਹਿਲਾਂ ਹੀ ਸੰਜੇ ਕੁਮਾਰ ਦਾ ਵਿਆਹ ਹੋਇਆ ਸੀ। ਅਤੇ ਉਸਦੇ ਵੱਲੋਂ ਆਪਣੇ ਸਾਲੇ ਨੂੰ ਫਲਾਈਟ ਤੇ ਛੱਡਣ ਲਈ ਦਿੱਲੀ ਜਾਣਾ ਸੀ ਪਰ ਇਹ ਭਾਣਾ ਵਾਪਰ ਗਿਆ ਉਹਨਾਂ ਦੇ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ। ਮ੍ਰਿਤਕ ਨੌਜਵਾਨ ਸੰਜੇ ਕੁਮਾਰ ਦੇ ਪਰਿਵਾਰ ਦੇ ਵਿੱਚ ਸੋਗ ਦੇ ਲਹਿਰ ਹੈ ਅਤੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ l

ਮ੍ਰਿਤਕ ਨਰਿੰਦਰ ਸਿੰਘ ਦੇ ਭਰਾ ਸੁਖਬੀਰ ਸਿੰਘ ਦੇ ਦੱਸਣ ਮੁਤਾਬਕ ਘਰ ਦੇ ਵਿੱਚ ਕਮਾਉਣ ਵਾਲਾ ਨਰਿੰਦਰ ਸਿੰਘ ਹੀ ਸੀ। ਕਿਉਂਕਿ ਸੁਖਬੀਰ ਸਿੰਘ ਇੱਕ ਸਕੂਲ ਵੈਨ ਹੀ ਚਲਾ ਰਿਹਾ ਹੈ ਅਤੇ ਉਸਦਾ ਭਰਾ ਨਰਿੰਦਰ ਸਿੰਘ ਘਰ ਦਾ ਖਰਚਾ ਚੁੱਕਦਾ ਸੀ l ਇਸ ਖਬਰ ਤੋਂ ਬਾਅਦ ਮ੍ਰਿਤਕ ਦੇ ਪਰਿਵਾਰਕ ਮੈਂਬਰ ਸੋਗ ਦੇ ਵਿੱਚ ਹਨ ਅਤੇ ਉਹਨਾਂ ਦਾ ਰੋ ਰੋ ਕੇ ਬੁਰਾ ਹਾਲ ਹੈ। ਉਹਨਾਂ ਦੇ ਵੱਲੋਂ ਆਪਣੇ ਬੱਚੇ ਦੀ ਮੌਤ ਲਈ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਹੈ।

 

Nabha Rohti Chhanna Village
news.pehredarpunjabtv.com

 

ਉਹਨਾਂ ਨੂੰ ਕੋਈ ਵੀ ਚੁੱਕਣ ਦੇ ਲਈ ਤਿਆਰ ਨਹੀਂ ਸੀ ਚਸ਼ਮਦੀਦ 

ਇਸ ਹਾਦਸੇ ਦੇ ਦੌਰਾਨ ਮੌਕੇ ਤੇ ਮੌਜੂਦ ਚਸ਼ਮਦੀਦ ਅਵਤਾਰ ਸਿੰਘ ਦੇ ਵੱਲੋਂ ਦੱਸਿਆ ਗਿਆ ਕਿ ਇਹ ਹਾਦਸਾ ਵਾਪਰਿਆ ਤਾਂ ਉਹ ਕੁਝ ਸਮੇਂ ਬਾਅਦ ਪਹੁੰਚਿਆ ਸੀ l ਇਹਨਾਂ ਦੋਵਾਂ ਨੌਜਵਾਨਾਂ ਦੀਆਂ ਲਾਸ਼ਾਂ ਸੜਕ ਤੇ ਪਈਆਂ ਸਨ ਪਰ ਕਿਸ ਕਾਰਨ ਕਰਕੇ ਇਹ ਸੜਕ ਹਾਦਸਾ ਵਾਪਰਿਆ ਉਸਨੂੰ ਨਹੀਂ ਪਤਾ ਅਤੇ ਕੋਈ ਵੀ ਵਿਅਕਤੀ ਉਹਨਾਂ ਨੂੰ ਚੁੱਕਣ ਦੇ ਲਈ ਤਿਆਰ ਨਹੀਂ ਸੀ।

 

Nabha Rohti Chhanna Village
news.pehredarpunjabtv.com

 

ਪੁਲਿਸ ਪਾਰਟੀ ਦੇ ਵੱਲੋਂ ਦੱਸਿਆ ਗਿਆ ਕਿ ਬੀਤੀ ਰਾਤ ਇਹ ਸੜਕੀ ਹਾਦਸਾ ਵਾਪਰਿਆ ਹੈ l ਇਹ ਦੋਵੇਂ ਨੌਜਵਾਨ ਫੈਕਟਰੀ ਤੋਂ ਕੰਮ ਕਰਕੇ ਘਰ ਵਾਪਸ ਪਰਤ ਰਹੇ ਸਨ ਅਤੇ ਘਰ ਤੋਂ ਅੱਧਾ ਕਿਲੋ ਮੀਟਰ ਦੂਰ ਹੀ ਇਹ ਸੜਕੀ ਹਾਦਸਾ ਵਾਪਰ ਗਿਆ l ਇਸ ਮੌਕੇ ਪੁਲਿਸ ਚੌਂਕੀ ਇੰਚਾਰਜ ਜੈਦੀਪ ਸ਼ਰਮਾ ਦੇ ਦੱਸਣ ਮੁਤਾਬਕ ਸੰਜੇ ਕੁਮਾਰ ਦਾ ਕੁਝ ਸਮੇਂ ਪਹਿਲਾਂ ਹੀ ਵਿਆਹ ਹੋਇਆ ਸੀ l ਉਹਨਾਂ ਨੇ ਦੱਸਿਆ ਕਿ ਉਹਨਾਂ ਦੇ ਵੱਲੋਂ ਇੱਕ ਅਣਪਛਾਤੇ ਵਹੀਕਲ ਦੇ ਖਿਲਾਫ ਮਾਮਲਾ ਦਰਜ ਕਰਕੇ ਉਸਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ l

 

Nabha Rohti Chhanna Village
news.pehredarpunjabtv.com

ਹੁਣ ਵੇਖਣਾ ਇਹ ਹੋਵੇਗਾ ਕਿ ਪੁਲਿਸ ਪਾਰਟੀ ਦੇ ਵੱਲੋਂ ਇਸ ਮਾਮਲੇ ਨੂੰ ਕਿੰਨੀ ਜਲਦੀ ਸੁਲਝਾਇਆ ਜਾਂਦਾ ਹੈ।


Share

Leave a Reply

Your email address will not be published. Required fields are marked *