ਅਮਰੀਕੀ ਰਾਸ਼ਟਰਪਤੀ Joe Biden ਦਾ ਵੱਡਾ ਬਿਆਨ
Israel Hamas War ਦੌਰਾਨ ਅਮਰੀਕਾ ਦੇ ਰਾਸ਼ਟਰਪਤੀ Joe Biden ਨੇ ਪੂਰੀ ਦੁਨੀਆਂ ਨੂੰ ਆਪਦੇ ਬਿਆਨ ਦੇ ਨਾਲ ਹਿਲਾ ਕੇ ਰੱਖ ਦਿੱਤਾ. ਅਮਰੀਕਾ ਦੇ ਰਾਸ਼ਟਰਪਤੀ ਜੋ ਬਾਇਡਨ ਨੇ ਇੱਕ ਵਾਰ ਫਿਰ ਇਜਰਾਇਲ ਨੂੰ ਸਾਰੀਆਂ ਸਹੂਲਤਾਂ ਦੇਣ ਦੇ ਲਈ ਐਲਾਨ ਕੀਤਾ. PM Benjamin Netanyahu ਦੇ ਨਾਲ ਮੁਲਾਕਾਤ ਕਰਨ ਤੋਂ ਬਾਅਦ ਵਾਪਸ ਪਰਤੇ ਰਾਸ਼ਟਰਪਤੀ Joe Biden ਨੇ Israel ਤੋਂ ਲੈ ਕੇ Ukraine, Taiwan ਤੱਕ ਜੰਗ ਦੇ ਵਿੱਚ ਅਰਬਾਂ ਡਾਲਰ ਦੇਣ ਦੇ ਲਈ ਆਪਣੀ ਮੰਸ਼ਾ ਨੂੰ ਜਾਹਰ ਕੀਤਾ. ਉਹਨਾਂ ਦਾ ਕਹਿਣਾ ਹੈ ਕਿ ਯੁੱਧ ਅਮਰੀਕਾ ਦੀ ਰਾਸ਼ਟਰੀ ਸੁਰੱਖਿਆ ਦਾ ਮਾਮਲਾ ਹੈ.
Biden ਨੇ ਓਵਲ ਆਫਿਸ ਤੋਂ ਕਿਹਾ, “It is a smart investment that’s going to pay dividends for American security for generations.”
Israel ਦੇ ਨਾਲ America
Israel-Hamas ਦੀ ਖੂਨੀ ਜੰਗ ਨੂੰ ਦੋ ਹਫਤੇ ਹੋ ਚੁੱਕੇ ਹਨ. America ਲਗਾਤਾਰ ਇਜਰਾਇਲ ਨੂੰ ਆਪਣਾ ਸਾਥ ਦੇ ਰਿਹਾ ਹੈ. ਉੱਥੇ ਹੀ ਦੋ ਹਫਤਿਆਂ ਦੇ ਦਰਮਿਆਨ ਅਮਰੀਕਾ ਦੇ President Joe Biden Israel ਪਹੁੰਚ ਗਏ. ਗਾਜ਼ਾ ਦੇ ਹਸਪਤਾਲ ਉੱਤੇ ਏਅਰ ਸਟਰਾਈਕ ਵਿੱਚ 500 ਮਰੀਜ਼ਾਂ ਦੀ ਮੌਤ ਹੋਣ ਤੋਂ ਬਾਅਦ Biden PM Benjamin Netanyahu ਨੂੰ ਮਿਲਣ ਪਹੁੰਚੇ ਸਨ. ਆਪਣੀ ਯਾਤਰਾ ਤੋਂ ਪਰਤਣ ਤੋਂ ਬਾਅਦ ਉਹਨਾਂ ਨੇ ਇਜਰਾਇਲ ਅਤੇ ਯੂਕਰੇਨ ਦੇ ਯੁੱਧ ਦੀ ਸਫਲਤਾ ਦੇ ਉੱਤੇ ਜ਼ੋਰ ਦਿੱਤਾ. ਰਾਸ਼ਟਰਪਤੀ ਨੇ ਕਿਹਾ ਕਿ ਇਹ ਯੁੱਧ ਅਮਰੀਕਾ ਦੀ ਰਾਸ਼ਟਰੀ ਸੁਰੱਖਿਆ ਦੇ ਵਿੱਚ ਬਹੁਤ ਹੀ ਜਰੂਰੀ ਹੈ. ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਅਗਰ ਅੰਤਰਰਾਸ਼ਟਰੀ ਹਮਲੇ ਇਸ ਤਰ੍ਹਾਂ ਜਾਰੀ ਰਹਿਣਗੇ ਤਾਂ ਇਸੇ ਤਰੀਕੇ ਨਾਲ ਦੁਨੀਆਂ ਦੇ ਹੋਰ ਖੇਤਰਾਂ ਦੇ ਵਿੱਚ ਸੰਘਰਸ਼ ਅਤੇ ਅਰਾਜਕਤਾ ਪੈਦਾ ਹੋ ਸਕਦੀ ਹੈ.
ਰਾਸ਼ਟਰਪਤੀ Joe Biden ਨੇ ਕਿਹਾ ਕਿ 100 ਅਰਬ ਡਾਲਰ ਦੇ ਫੰਡ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ. ਜੋ ਇਜਰਾਇਲ ਤੋਂ ਲੈ ਕੇ ਯੂਕਰੇਨ, ਤਾਈਵਾਨ ਨੂੰ ਦਿੱਤਾ ਜਾਏਗਾ . ਇਹ ਫੰਡ ਮਨੁੱਖੀ ਸਹਾਇਤਾ ਅਤੇ ਬਾਰਡਰ ਦੇ ਪ੍ਰਬੰਧ ਤੇ ਖਰਚ ਹੋਣਗੇ. ਅਮਰੀਕੀ ਰਾਸ਼ਟਰਪਤੀ ਨੇ Hamas ਅਤੇ Russia ਦੇ ਰਾਸ਼ਟਰਪਤੀ Vladimir Putin ਵੱਲੋਂ ਦਿੱਤੀਆਂ ਧਮਕੀਆਂ ‘ਤੇ ਜ਼ੋਰ ਦਿੱਤਾ ਅਤੇ ਉਨ੍ਹਾਂ ਨੂੰ ਜਵਾਬਦੇਹ ਬਣਾਉਣ ਦੀ ਆਪਣੀ ਵਚਨਬੱਧਤਾ ਨੂੰ ਦੁਹਰਾਇਆ.
ਫੰਡਾਂ ਵਿੱਚ ਮੁਸ਼ਕਿਲ
ਅਮਰੀਕਾ ਵੱਲੋਂ ਅਲੱਗ ਅਲੱਗ ਦੇਸ਼ਾਂ ਨੂੰ ਯੁੱਧ ਦੇ ਵਿੱਚ ਆਰਥਿਕ ਮਦਦ ਦੇਣ ਲਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ. ਬੀਤੇ ਦਿਨਾਂ ਦੇ ਵਿੱਚ ਦੋ ਮੌਕਿਆਂ ਉੱਤੇ ਦੇਸ਼ ਦੇ ਸਾਹਮਣੇ ਵੱਡੀ ਆਰਥਿਕ ਸਮੱਸਿਆ ਆਈ ਹੈ. ਸਦਨ ਦੇ ਵਿੱਚ ਦੋਵਾਂ ਪਾਰਟੀਆਂ ਰਿਪਬਲਿਕ ਅਤੇ ਡੈਮੋਕਰੇਟਿਕ ਲਗਭਗ ਬਰਾਬਰ ਦਾ ਹਿੱਸਾ ਹੋਣ ਦੀ ਵਜ੍ਹਾ ਦੇ ਨਾਲ ਟਕਰਾਵ ਦੇ ਵਿੱਚ ਦੇਖਣ ਨੂੰ ਮਿਲੀਆਂ ਹਨ. ਇਸੇ ਵਿੱਚ ਕਈ ਅਜਿਹੇ ਸਾਂਸਦ ਹਨ ਜੋ ਉਹਨਾਂ ਨੂੰ ਇਸ ਪ੍ਰਸਤਾਵ ਨੂੰ ਸਵੀਕਾਰ ਨਹੀਂ ਕਰਦੇ. ਇਸ ਤੋਂ ਇਲਾਵਾ ਬਜਟ ਦੇ ਵਿੱਚ ਕਮੀ ਵੀ ਦੇਖੀ ਗਈ ਅਤੇ ਕਾਂਗਰਸ ਦੀ ਮਨਜ਼ੂਰੀ ਮਿਲਣਾ ਥੋੜਾ ਮੁਸ਼ਕਿਲ ਨਜ਼ਰ ਆ ਰਿਹਾ.
ਮੱਦਦ ਲਈ ਅਲੱਗ ਅਲੱਗ ਵਿਚਾਰ
ਇਜਰਾਇਲ ਨੂੰ ਸੈਨਿਕ ਸਹਾਇਤਾ ਦੇ ਸੰਬੰਧ ਦੇ ਵਿੱਚ ਅਮਰੀਕੀਆਂ ਦੇ ਅਲੱਗ ਅਲੱਗ ਵਿਚਾਰ ਹਨ. ਕਈ ਲੋਕਾਂ ਦਾ ਤਰਕ ਹੈ ਕਿ ਇਸ ਤਰੀਕੇ ਦੇ ਨਾਲ ਇਜਰਾਇਲ ਦੀ ਸੁਰੱਖਿਆ ਅਤੇ ਸਥਿਰਤਾ ਦੇ ਵਿੱਚ ਮਦਦ ਦੇਣਾ ਜਰੂਰੀ ਹੈ. ਤੇ ਕੁਝ ਲੋਕ ਇਸ ਨੂੰ ਇੱਕ ਲੋਕ ਤਾਂਤਰਿਕ ਸਹਿਯੋਗੀ ਦਾ ਸਮਰਥਨ ਕਰਨ ਦੇ ਰੂਪ ਦੇ ਵਿੱਚ ਦੇਖਦੇ ਹਨ ਜਦਕਿ ਕੁਝ ਅਮਰੀਕੀ ਇਸ ਨੂੰ ਮਾਨਵਤਾ ਅਤੇ ਇਤਿਹਾਸਿਕ ਜਿੰਮੇਵਾਰੀ ਦੇ ਰੂਪ ਦੇ ਵਿੱਚ ਦੇਖਦੇ ਹਨ. ਹਾਲਾਂਕਿ ਅਜਿਹੇ ਆਲੋਚਕ ਵੀ ਹਨ ਜੋ ਇਜਰਾਇਲੀ ਸਰਕਾਰ ਦੀਆਂ ਨੀਤੀਆਂ ਅਤੇ ਮਾਨਵ ਅਧਿਕਾਰ ਉਲੰਘਣਾ ਦੇ ਉੱਤੇ ਚਿੰਤਾ ਜ਼ਾਹਿਰ ਕਰ ਰਹੇ ਹਨ.
