iPhone 16 Pro Release Date: ਆਈਫੋਨ ਯੂਜਰਸ ਦੇ ਲਈ ਐਪਲ ਕੰਪਨੀ ਵੱਡੀ ਖੁਸ਼ਖਬਰੀ ਲੈ ਕੇ ਆ ਰਹੀ ਹੈ l ਦਰਅਸਲ iPhone 15 ਸੀਰੀਜ਼ ਦਾ ਹਾਲੇ ਕਰੇਜ਼ ਖਤਮ ਨਹੀਂ ਹੋਇਆ ਅਤੇ ਇਸਦੇ ਵਿੱਚ ਹੀ ਐਪਲ ਕੰਪਨੀ ਦੇ ਵੱਲੋਂ iPhone 16 pro ਲੈ ਕੇ ਆਇਆ ਜਾ ਰਿਹਾ l ਹਮੇਸ਼ਾ ਹੀ ਚਰਚਾਵਾਂ ਦੇ ਵਿੱਚ ਬਣੀ ਰਹਿੰਦੀ ਐਪਲ ਕੰਪਨੀ ਆਪਣੇ ਪ੍ਰੀਮੀਅਮ ਸਮਾਰਟਫੋਨ ਦੇ ਲਈ ਪੂਰੇ ਹੀ ਸੰਸਾਰ ਦੇ ਵਿੱਚ ਪ੍ਰਸਿੱਧ ਹੈ l ਅੱਜ ਤੁਹਾਨੂੰ iPhone 16 pro ਦੇ ਬਾਰੇ ਜਾਣਕਾਰੀ ਦੇਵਾਂਗੇ l
iPhone 16 Pro Display
Apple ਕੰਪਨੀ ਦੇ ਵੱਲੋਂ ਆਉਣ ਵਾਲਾ ਨਵਾਂ ਸਮਾਰਟਫੋਨ iPhone 16 pro ਦੀ ਡਿਸਪਲੇ ਕਾਫੀ ਹੀ ਵਧੀਆ ਦਿਸਣ ਵਾਲੀ ਹੈ। ਇਸ ਫੋਨ ਦੇ ਵਿੱਚ 6.12 ਇੰਚ ਚ ਵੱਡੇ ਸਾਈਜ਼ ਵਿੱਚ super retina XDR OLED ਡਿਸਪਲੇ ਸਕਰੀਨ ਦਿੱਤਾ ਗਿਆ ਹੈ l ਇਸ ਦਾ ਰੇਜੁਲਯੂਸ਼ਨ 1200×2666 ਪਿਕਸਲ ਦਾ ਹੈ ਅਤੇ ਪਿਕਸਲ ਡੈਂਸਟੀ 460 ppi ਦਾ ਇਸ ਤੋਂ ਇਲਾਵਾ ਇਸ ਫੋਨ ਦੇ ਵਿੱਚ ਸਕਰੀਨ ਬ੍ਰਾਈਟਨੈਸ 2500 Nits ਦਾ ਦਿੱਤਾ ਗਿਆ l ਨਾਲ ਹੀ 120 Hz ਦਾ ਰਿਫਰੈਸ਼ ਰੇਟ ਆਪਸ਼ਨ ਵੀ ਦਿੱਤਾ ਗਿਆ l ਇਹ ਫੀਚਰ ਫੋਨ ਨੂੰ ਸਮੂਥ ਚਲਾਉਣ ਦੇ ਵਿੱਚ ਮਦਦ ਕਰਦੀ ਹੈ। ਅਤੇ Dynamic Island Display ਵੀ ਇਸ ਦੇ ਵਿੱਚ ਸ਼ਾਮਿਲ ਹੈ।

iPhone 16 Pro Camera
iPhone 16 pro ਵਿੱਚ ਕੰਪਨੀ ਦੇ ਵੱਲੋਂ ਇੱਕ ਬਹੁਤ ਹੀ ਵਧੀਆ ਕੈਮਰਾ ਜੋੜਿਆ ਗਿਆ ਹੈ। ਇਸ ਫੋਨ ਦੇ ਵਿੱਚ ਟਰਿਪਲ ਪ੍ਰਾਈਮਰੀ ਕੈਮਰਾ ਦਿੱਤਾ ਗਿਆ ਐ। 48 MP + 12 MP + 12 MP ਦਾ ਮੈਗਾਪਿਕਸਲ ਆਪਸ਼ਨ ਮੌਜ਼ੂਦ ਹੈ l ਇਸ ਫੋਨ ਦੇ ਪ੍ਰਾਈਮਰੀ ਕੈਮਰੇ ਤੋਂ 4K @ 60 fps UHD ਤੇ ਵੀਡੀਓ ਰਿਕਾਰਡਿੰਗ ਕਰ ਸਕਦੇ ਹਂ l ਉਥੇ ਹੀ ਸੈਲਫੀ ਕੈਮਰੇ ਦੇ ਵਿੱਚ ਵੀ 12 MP ਦਾ ਕੈਮਰਾ ਸੈਟਅਪ ਮੌਜੂਦ ਹੈ। ਦੂਸਰੇ ਸਮਾਰਟਫੋਨਾਂ ਦੇ ਮੁਕਾਬਲੇ ਆਈਫੋਨ ਕਾਫੀ ਪਾਪੂਲਰ ਹੈ ਅਤੇ ਇਸਦੇ ਕੈਮਰੇ ਦੀ ਕੁਆਲਿਟੀ ਵੀ ਕਾਫੀ ਪ੍ਰੀਮੀਅਮ ਹੁੰਦੀ ਹੈ।

iPhone 16 Pro Processor
ਐਪਲ ਦੇ ਇਸ ਨਵੇਂ ਸਮਾਰਟਫੋਮ iPhone 16 pro ਦੇ ਵਿੱਚ ਪ੍ਰੋਸੈਸਰ ਕਾਫੀ ਹੀ ਧਾਕੜ ਲੈਵਲ ਦਾ ਦੇਖਣ ਨੂੰ ਮਿਲ ਸਕੇਗਾ l ਐਪਲ ਕੰਪਨੀ ਨੇ ਇਸ ਫੋਨ ਦੇ ਵਿੱਚ ਪਾਵਰਫੁਲ ਪ੍ਰੋਸੈਸਰ Apple Bionic A18 ਨੂੰ ਜੋੜਿਆ ਹੈ l ਇਹ ਪ੍ਰੋਸੈਸਰ ਬਹੁਤ ਹੀ ਲੇਟੈਸਟ ਅਤੇ ਪਾਵਰਫੁਲ ਪ੍ਰੋਸੈਸਰ ਹੈ l ਇਸ ਪ੍ਰੋਸੈਸਰ ਦਾ ਪਰਫੋਰਮੈਂਸ ਕਾਫੀ ਘੈਂਟ ਲੈਵਲ ਦਾ ਦੇਖਣ ਨੂੰ ਮਿਲਦਾ ਹੈ l

iPhone 16 Pro Battery and Charger
iPhone 16 pro ਵਿੱਚ ਬੈਟਰੀ ਲਾਈਫ ਬਹੁਤ ਹੀ ਚੰਗੀ ਮਿਲ ਰਹੀ ਹੈ l ਇਸ ਫੋਨ ਦੇ ਵਿੱਚ 3334 mAh ਦਾ ਬੈਟਰੀ ਲਾਈਫ ਦਿੱਤਾ ਗਿਆ ਹੈ l ਚਾਰਜ ਕਰਨ ਦੇ ਲਈ ਫਾਸਟ ਚਾਰਜ ਆਪਸ਼ਨ ਵੀ ਮਿਲ ਰਿਹਾ ਹੈ l 15W ਦਾ ਵਾਇਰਲੈਸ ਚਾਰਜਿੰਗ ਸਪੋਰਟ USB Type-C ਦੇ ਨਾਲ ਦਿੱਤਾ ਗਿਆ ਹੈ l ਇਸ ਫੋਨ ਨੂੰ 0% ਤੋਂ ਲੈ ਕੇ 100% ਤੱਕ ਚਾਰਜ ਹੋਣ ਦੇ ਵਿੱਚ ਲਗਭਗ 30 ਮਿੰਟ ਦਾ ਸਮਾਂ ਲੱਗ ਸਕਦਾ l ਇੱਕ ਵਾਰ ਪੂਰਾ ਚਾਰਜ ਹੋਣ ਤੋਂ ਬਾਅਦ ਇਹ 11 ਘੰਟੇ ਤੋਂ ਲੈ ਕੇ 12 ਘੰਟੇ ਤੱਕ ਚੱਲ ਸਕਦਾ ਹੈ l

iPhone 16 Pro Release Date
Apple ਦਾ ਇਹ ਨਵਾਂ ਸਮਾਰਟਫੋਨ ਕਦੋਂ ਲਾਂਚ ਹੋਵੇਗਾ ਇਸ ਦੀ ਕੋਈ ਖਾਸ ਜਾਣਕਾਰੀ ਹੁਣ ਤੱਕ ਨਹੀਂ ਮਿਲ ਪਾਈ ਹੈ l ਹਾਲਾਂਕਿ ਕਈ ਫੇਮਸ ਟੈਕਨੋਲਜੀ ਵੈਬਸਾਈਟ ਅਤੇ ਸੋਸ਼ਲ ਮੀਡੀਆ ਉੱਤੇ ਇਹ ਚਰਚਾ ਬਣੀ ਹੋਈ ਹੈ। ਕਿ ਇਸ ਫੋਨ ਨੂੰ Apple ਕੰਪਨੀ ਸਾਲ 2024 ਦੇ ਵਿੱਚ ਸਤੰਬਰ ਮਹੀਨੇ ਦੇ ਵਿੱਚ ਲੌਂਚ ਕਰ ਸਕਦੀ ਹੈ l
iPhone 16 Pro Price in India
Apple ਦੇ ਇਸ ਨਵੇਂ ਸਮਾਰਟਫੋਮ iphone 16 pro ਦੀ ਕੀਮਤਾਂ ਦੇ ਬਾਰੇ ਕੋਈ ਖੁਲਾਸਾ ਨਹੀਂ ਹੋ ਪਾਇਆ ਹੈ l ਹਾਲਾਂਕਿ ਕਈ ਟੈਕਨੋਲੋਜੀ ਐਕਸਪਰਟ ਦੇ ਮੁਤਾਬਕ ਇਹ ਫੋਨ ਐਪਲ ਕੰਪਨੀ 1,37,900 ਰੁਪਏ ਦੇ ਵਿੱਚ ਪੇਸ਼ ਕਰ ਸਕਦੀ ਹੈ l

iPhone 16 Pro Rivals
ਹੈਪਲ ਦੇ ਆਉਣ ਵਾਲੇ ਇਸ ਨਵੇਂ ਸਮਾਰਟਫੋਨ iphone 16 pro ਦਾ ਮੁਕਾਬਲਾ ਭਾਰਤੀ ਮਾਰਕਟ ਦੇ ਵਿੱਚ ਆਉਂਦੇ ਹੀ Samsung Galaxy S23 ਅਤੇ Samsung Galaxy S24 ਦੇ ਨਾਲ ਹੋਵੇਗਾ l ਗਲੈਕਸੀ ਸੀਰੀਜ ਦੇ ਵਿੱਚ S24 ਵੀ ਵਧੀਆ ਫੀਚਰ ਦੇ ਨਾਲ ਪੇਸ਼ ਹੋਵੇਗਾ l ਬਜਟ ਦੇ ਵਿੱਚ ਆਈਫੋਨ ਤੋਂ ਇਹ ਘੱਟ ਰੇਟ ਵਿੱਚ ਹੋ ਸਕਦਾ l
ਇਹ ਵੀ ਪੜੋ l
1.ਸਫ਼ਰ-ਏ-ਸ਼ਹਾਦਤ { 22-28 ਦਸੰਬਰ – 7-13 ਪੋਹ }
2.ਤੁਹਾਡੇ ਦਿਲ ਦੀ ਸਿਹਤ ਲਈ ਪੰਜ ਸਿਹਤਮੰਦ ਭੋਜਨ |
ਇਹ ਆਰਟੀਕਲ ਤੁਹਾਨੂੰ ਪੜ੍ਹਕੇ ਕਿਵੇਂ ਦਾ ਲੱਗਿਆ comment ਕਰ ਕੇ ਜਰੂਰ ਦੱਸਿਓ ਅਤੇ ਅਗਰ ਤੁਹਾਨੂੰ ਵਧੀਆ ਲੱਗਿਆ ਤਾਂ ਇਸ ਨੂੰ ਸ਼ੇਅਰ ਜਰੂਰ ਕਰਨਾ l ਧੰਨਵਾਦ 🙏🏻 l
