ਚਿਲ ਬਲਨੇਸ ਠੰਡ ਵਿੱਚ ਕੁਝ ਸਮੇਂ ਰਹਿਣ ਤੋਂ ਬਾਅਦ ਦਿਖਾਈ ਦੇਣ ਲੱਗ ਪੈਂਦੇ ਹਨ | ਤੁਸੀਂ ਇਹਨਾਂ ਨੂੰ ਜਿਆਦਾ ਤਰ ਆਪਣੀਆਂ ਹੱਥਾਂ  ਅਤੇ ਪੈਰਾਂ ਦੀਆਂ ਉਂਗਲੀਆਂ ਦੇ ਉੱਤੇ ਦੇਖਦੇ ਹੋ |

ਚਿਲ ਬਲਨੇਸ ਹੋਣ 'ਤੇ ਹੱਥਾਂ ਅਤੇ ਪੈਰਾਂ ਦੀਆਂ ਉਂਗਲੀਆਂ ਲਾਲ ਜਾਂ ਫਿਰ ਜੰਮੂ-ਬੈਂਗਣੀ ਰੰਗ ਅਤੇ ਸੁਜ ਸਕਦੀਆਂ ਹਨ | ਭੂਰੀ ਅਤੇ ਕਾਲੀ ਚਮੜੀ ਦੇ ਉੱਤੇ ਇਸਦੀ ਲਾਲੀ ਨੂੰ ਦੇਖਣਾ ਥੋੜਾ ਔਖਾ ਹੋ ਜਾਂਦਾ ਹੈ |

ਠੰਡ ਹੱਥਾਂ ਅਤੇ ਪੈਰਾਂ ਦੀਆਂ ਉਗਲੀਆਂ ਦੀਆਂ  ਛੋਟੀਆਂ ਖੂਨ ਦੀਆਂ ਨਾੜੀਆਂ ਨੂੰ ਹੋਰ ਛੋਟਾ ਕਰ ਦਿੰਦੀ ਹੈ ਜਿਸ ਕਾਰਨ ਖੂਨ ਦਾ ਸਰਕਲ ਬੰਦ ਹੋ ਜਾਦਾ ਹੈ |

ਅਗਰ ਤੁਹਾਡਾ ਸਰੀਰ ਬਹੁਤ ਜਲਦੀ ਗਰਮ ਹੋ ਜਾਂਦਾ ਹੈ ਤਾਂ ਇਹ ਖੂਨ ਦੀਆਂ ਨਾੜੀਆਂ ਫਿਰ ਤੋਂ ਵੱਡੀਆਂ ਹੋ ਜਾਂਦੀਆਂ ਹਨ  | ਖੂਨ ਤੁਹਾਡੀਆਂ ਹੱਥਾਂ ਅਤੇ ਪੈਰਾਂ ਦੀਆਂ ਉਗਲਾਂ ਤੱਕ ਪਹੁੰਚਣਾ ਸ਼ੁਰੂ ਹੋ ਜਾਂਦਾ ਹੈ | ਇਸ ਤੋਂ ਬਾਅਦ ਦਰਦ ਜਾਂ ਫਿਰ ਸੁਝਣ ਸ਼ੁਰੂ ਹੋ ਜਾਂਦੀ ਹੈ |

ਚਿਲ ਬਲਨੇਸ ਆਮ ਤੌਰ 'ਤੇ ਦੋ-ਤਿੰਨ ਹਫਤਿਆਂ ਦੇ ਵਿੱਚ ਆਪਣੇ ਆਪ ਹੀ ਠੀਕ ਹੋ ਜਾਂਦਾ ਹੈ ਪਰ ਕੁਝ ਅਜਿਹੀਆਂ ਚੀਜ਼ਾਂ ਨੂੰ ਆਪਾਂ ਫੋਲੋ ਕਰਕੇ ਇਹਨਾਂ ਤੋਂ ਖੁਦ ਹੀ ਛੁਟਕਾਰਾ ਪਾ ਸਕਦੇ ਹਾਂ ਅਤੇ ਇਹਨਾਂ ਨੂੰ ਰੋਕ ਸਕਦੇ ਹਾਂ |

ਤੁਸੀਂ ਕੀ ਕਰ ਸਕਦੇ ਹੋ ? *ਤੁਸੀਂ ਠੰਡ ਜਾਂ ਨਮੀ ਹੋਣ ਤੇ ਬਾਹਰ ਜਾਣ ਤੋਂ ਗੁਰੇਜ਼ ਕਰ ਸਕਦੇ ਹੋ |  *ਅਗਰ ਤੁਹਾਨੂੰ ਬਾਹਰ ਜਾਣਾ ਵੀ ਪੈਂਦਾ ਤਾਂ ਤੁਸੀਂ ਗਰਮ ਜਾਂ ਫਿਰ ਪਾਣੀ ਰੋਕਣ ਵਾਲੇ ਕੱਪੜੇ, ਦਸਤਾਨੇ ਅਤੇ ਮੋਟੀਆਂ ਜਰਾਬਾਂ ਪਾ ਸਕਦੇ ਹੋ |

ਸਾਨੂੰ ਕਿੰਨਾ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ  ਹੈ |  * ਸਾਨੂੰ ਆਪਣੇ ਪੈਰਾਂ ਜਾਂ ਫਿਰ ਹੱਥਾਂ ਨੂੰ ਗਰਮ ਕਰਨ ਦੇ ਲਈ ਰੇਡੀਏਟਰ ਜਾਂ ਫਿਰ ਗਰਮ ਪਾਣੀ ਵਿੱਚ ਨਹੀਂ ਡਬਾਉਣਾ ਚਾਹੀਦਾ | * ਸਾਨੂੰ ਧੁਮਰਪਾਨ  ਨਹੀਂ ਕਰਨਾ ਚਾਹੀਦਾ ਅਤੇ ਅਜਿਹੀਆਂ ਚੀਜ਼ਾਂ  ਦਾ ਸੇਵਨ ਨਹੀਂ ਕਰਨਾ ਚਾਹੀਦਾ ਜਿਨਾਂ ਦੇ ਵਿੱਚ ਕੈਫੀਨ ਹੋਵੇ  | * ਜੋ ਸਾਡੀਆਂ ਹੱਥਾਂ ਤੇ ਪੈਰ ਦੀਆਂ ਉਂਗਲੀਆਂ ਦੇ ਖੂਨ ਦੇ ਪਰਵਾਹ ਨੂੰ ਹੋਰ ਵੀ ਪ੍ਰਭਾਵਿਤ ਕਰਦੀਆਂ ਹਨ | * ਸਾਨੂੰ ਆਪਣੀ ਚਮੜੀ ਨੂੰ ਖਰੋਚਨਾ ਨਹੀਂ ਚਾਹੀਦਾ |