tarn taran news
Share

Tarn Taran News: ਕਰਜ਼ੇ ਤੋਂ ਪਰੇਸ਼ਾਨ ਕਿਸਾਨ ਨੇਂ ਚੁੱਕਿਆ ਖੌ ਫਨਾਕ ਕਦਮ |

 

ਪੰਜਾਬ ਦੇ ਵਿੱਚ ਆਏ ਦਿਨ ਕਰਜੇ ਤੋਂ ਪਰੇਸ਼ਾਨ ਹੋਏ ਕਿਸਾਨਾਂ ਵੱਲੋਂ ਆਤਮਹੱਤਿਆ ਕਰਨ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ | ਅਜਿਹਾ ਹੀ ਮਾਮਲਾ ਜਿਲ੍ਹਾ ਤਰਨ ਤਾਰਨ ਤੋਂ ਸਾਹਮਣੇ ਆਇਆ ਹੈ | ਜਿੱਥੋਂ ਦੇ 55 ਸਾਲਾਂ ਕਿਸਾਨ ਮਲੂਕ ਸਿੰਘ ਜੋ ਕਿ ਪਿੰਡ ਰਾਮਪੁਰ ਭੂਤਵਿੰਡ ਦੇ ਰਹਿਣ ਵਾਲੇ ਸਨ | ਉਹਨਾਂ ਦੇ ਵੱਲੋਂ ਰੇਲ ਗੱਡੀ ਦੇ ਥੱਲੇ ਆ ਕੇ ਆਤਮਹੱਤਿਆ ਕਰ ਲਈ ਗਈ ਹੈ ।

 

ਦਰਅਸਲ ਬਿਆਸ ਤੋਂ ਸ਼੍ਰੀ ਗੋਇੰਦਵਾਲ ਸਾਹਿਬ ਨੂੰ ਚੱਲਣ ਵਾਲੀ ਰੇਲਗੱਡੀ ਹੇਠਾਂ ਆ ਕੇ ਕਰਜੇ ਤੋਂ ਤੰਗ ਆਏ ਕਿਸਾਨ ਦੇ ਵੱਲੋਂ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ ਹੈ | ਪੀੜਤ ਵਿਅਕਤੀ ਦੇ ਭਰਾ ਅਜੀਤ ਸਿੰਘ ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਆਗੂਆਂ ਦੇ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਮਲੂਕ ਸਿੰਘ ਦੀ ਉਮਰ 55 ਸਾਲ ਸੀ। ਉਹ ਪਿੰਡ ਰਾਮਪੁਰ ਭੂਤਵਿੰਡ ਜਿਲ੍ਹਾ ਤਰਨ ਤਾਰਨ ਦਾ ਰਹਿਣ ਵਾਲਾ ਸੀ। ਅਤੇ ਉਸਦੇ ਵੱਲੋਂ ਰੇਲ ਗੱਡੀ ਹੇਠ ਆ ਕੇ ਖੁਦਕੁਸ਼ੀ ਕਰ ਲਈ ਗਈ।

 

ਇਸ ਮੌਕੇ ਪੀੜਤ ਪਰਿਵਾਰ ਨੇ ਦੱਸਿਆ ਕਿ ਮਲੂਕ ਸਿੰਘ ਦੇ ਕੋਲ ਸਿਰਫ ਚਾਰ ਏਕੜ ਦੇ ਕਰੀਮ ਜਮੀਨ ਹੈ ਅਤੇ ਉਸਦੇ ਸਿਰ ਦੇ ਉੱਪਰ ਲਗਭਗ 6 ਤੋਂ 7 ਲੱਖ ਦਾ ਕਰਜ਼ਾ ਸੀ। ਇਸ ਸਮੇਂ ਦੇ ਦੌਰਾਨ ਉਸਦੇ ਵੱਲੋਂ ਆਪਣੀ ਜਮੀਨ ਦੇ ਉੱਪਰ ਮਟਰ ਦੀ ਫਸਲ ਦੀ ਖੇਤੀ ਕੀਤੀ ਗਈ ਸੀ। ਪਰ ਮਟਰ ਦੀ ਫਸਲ ਦੀ ਰੇਟ ਹੇਠਾਂ ਡਿੱਗ ਜਾਣ ਦੇ ਕਾਰਨ ਉਸਦੀ ਮੁਸੀਬਤ ਹੋਰ ਵੱਧ ਗਈ | ਜਿਸ ਤੋਂ ਪਰੇਸ਼ਾਨ ਹੋਏ ਕਿਸਾਨ ਦੇ ਵੱਲੋਂ ਰੇਲ ਗੱਡੀ ਦੇ ਹੇਠਾਂ ਆ ਕੇ ਖੁਦਕੁਸ਼ੀ ਕਰ ਲਈ ਗਈ |

 

ਇਸ ਮੌਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਦਿਆਲ ਸਿੰਘ ਮੀਆਵਿੰਡ ਅਤੇ ਸਤਨਾਮ ਸਿੰਘ ਖੋਜਕੀਪੁਰ ਦੇ ਵੱਲੋਂ ਕਿਹਾ ਗਿਆ ਕਿ ਸਰਕਾਰ ਨੂੰ ਮ੍ਰਿਤਕ ਦੇ ਪਰਿਵਾਰ ਦਾ ਸਮੁੱਚਾ ਕਰਜ਼ਾ ਮਾਫ ਕਰਨਾ ਚਾਹੀਦਾ ਹੈ ਅਤੇ ਕਿਸਾਨ ਦੇ ਬੇਰੁਜ਼ਗਾਰ ਪੁੱਤ ਨੂੰ ਸਰਕਾਰੀ ਨੌਕਰੀ ਦੇਣੀ ਚਾਹੀਦੀ ਹੈ |

 


Share

Leave a Reply

Your email address will not be published. Required fields are marked *