Week of Martyrdom: Safar-e-Shahadat
Week of Martyrdom: ਸਫ਼ਰ-ਏ-ਸ਼ਹਾਦਤ { 22-28 ਦਸੰਬਰ – 7-13 ਪੋਹ }
ਮੁਗਲਾਂ ਅਤੇ ਪਹਾੜੀ ਰਾਜਿਆਂ ਦੇ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਅਨੰਦਪੁਰ ਸਾਹਿਬ ਦਾ ਕਿਲਾ ਛੱਡਣ ਲਈ ਬੇਨਤੀ ਕੀਤੀ ਗਈ ਤਾਂ ਉਸ ਸਮੇਂ ਉਹਨਾਂ ਦੇ ਵੱਲੋਂ ਇਹ ਵਾਅਦਾ ਕੀਤਾ ਗਿਆ ਕਿ ਉਹ ਪਿੱਛੋਂ ਹਮਲਾ ਨਹੀਂ ਕਰਨਗੇ | ਪਰ ਗੁਰੂ ਸਾਹਿਬ ਜੀ ਜਾਨੀ ਜਾਣ ਸਨ ਜਦ ਗੁਰੂ ਸਾਹਿਬ ਜੀ ਨੇ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਤਾਂ ਮੁਗਲਾਂ ਅਤੇ ਪਹਾੜੀ ਰਾਜਿਆਂ ਦੇ ਵੱਲੋਂ ਪਿੱਛੋਂ ਹਮਲਾ ਕਰ ਦਿੱਤਾ ਗਿਆ | ਗੁਰੂ ਸਾਹਿਬ ਜੀ ਦਾ ਪਰਿਵਾਰ ਸਰਸਾ ਨਦੀ ਵਿੱਚ ਹੜ੍ਹ ਆਉਣ ਕਾਰਨ ਵਿਛੜ ਗਿਆ |
ਇਸ ਦੌਰਾਨ ਮਹਾਨ ਸਿੰਘਾਂ ਸ਼ਹੀਦਾਂ ਅਤੇ ਗੁਰੂ ਸਾਹਿਬ ਜੀ ਦੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ, ਬਾਬਾ ਜੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ ਅਤੇ ਗੁਰੂ ਸਾਹਿਬ ਦੇ ਮਾਤਾ ਜੀ ਮਾਤਾ ਗੁਜਰੀ ਜੀ ਦੀਆਂ ਲਾਸਾਨੀ ਸ਼ਹਾਦਤਾਂ ਹੋਈਆਂ ਹਨ |
ਸਾਡੇ ਵੱਲੋਂ ਆਪ ਜੀ ਦੀ ਮਹਾਨ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ ਆਓ ਜਾਣਦੇ ਹਾਂ ਸਫ਼ਰ-ਏ-ਸ਼ਹਾਦਤ ਬਾਰੇ :
Week of Martyrdom: ਸਫ਼ਰ-ਏ-ਸ਼ਹਾਦਤ { 22-28 ਦਸੰਬਰ – 7-13 ਪੋਹ }
{ 21-ਦਸੰਬਰ – 6-ਪੋਹ }
ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਉਹਨਾਂ ਦੇ ਨਾਲ ਚਾਰ ਸਾਹਿਬਜ਼ਾਦੇ, ਮਾਤਾ ਸੁੰਦਰੀ ਜੀ, ਮਾਤਾ ਸਾਹਿਬ ਕੌਰ ਜੀ ਅਤੇ ਮਾਤਾ ਗੁਜਰੀ ਜੀ ਦੇ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਗਿਆ |

{ 22-ਦਸੰਬਰ – 7-ਪੋਹ }
ਸਰਸਾ ਨਦੀ ਦੇ ਵਿੱਚ ਹੜ ਆਉਣ ਦੇ ਕਾਰਨ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰ ਕੌਰ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਵੱਡੇ ਸਾਹਿਬਜ਼ਾਦੇ ਅਤੇ ਹੋਰ ਸਿੰਘਾਂ ਨਾਲੋਂ ਅਲੱਗ ਹੋ ਗਏ |

{ 22-ਦਸੰਬਰ – 7-ਪੋਹ }
ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਦੇ ਵੱਲੋਂ ਕੁੰਮਾ ਮਾਸ਼ਕੀ ਦੇ ਘਰ ਪਹਿਲੀ ਰਾਤ ਬਿਤਾਈ ਗਈ |

{ 22-ਦਸੰਬਰ – 7-ਪੋਹ }
ਭਾਈ ਜੈਤਾ ਜੀ ਜਿਨਾਂ ਨੂੰ ਬਾਬਾ ਜੀਵਨ ਸਿੰਘ ਜੀ ਵੀ ਕਿਹਾ ਜਾਂਦਾ ਹੈ ਇਸ ਦਿਨ ਉਹਨਾਂ ਦੀ ਲਸਾਨੀ ਸ਼ਹਾਦਤ ਹੋਈ | ਆਪ ਜੀ ਦੀ ਲਾਸਾਨੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ |

{ 23-ਦਸੰਬਰ – 8-ਪੋਹ }
ਬਾਬਾ ਅਜੀਤ ਸਿੰਘ ਜੀ ਅਤੇ ਬਾਬਾ ਜੁਝਾਰ ਸਿੰਘ ਜੀ ਦੀ ਚਮਕੌਰ ਸਾਹਿਬ ਵਿਖੇ ਸ਼ਹੀਦੀ ਹੋਈ ਆਪ ਜੀ ਮੁਗਲਾਂ ਦੇ ਨਾਲ ਜੰਗ ਵਿੱਚ ਲੜ੍ਹਦੇ ਹੋਏ ਸ਼ਹੀਦ ਹੋ ਗਏ | ਆਪ ਜੀ ਦੀ ਲਾਸਾਨੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ |


{ 23-ਦਸੰਬਰ – 8-ਪੋਹ }
ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਨੂੰ ਗੰਗੂ ਬ੍ਰਾਹਮਣ ਆਪਣੇ ਘਰ ਲੈ ਗਿਆ |

{ 24-ਦਸੰਬਰ – 9-ਪੋਹ }
ਗੰਗੂ ਬ੍ਰਾਹਮਣ ਦੀ ਗੱਦਾਰੀ ਕਾਰਨ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦੇ ਮੁਰਿੰਡੇ ਕੋਤਵਾਲੀ ਵਿੱਚ ਰਾਤ ਗੁਜ਼ਾਰਦੇ ਹਨ।

{ 24-ਦਸੰਬਰ – 9-ਪੋਹ }
ਭਾਈ ਸੰਗਤ ਸਿੰਘ ਜੀ ਚਮਕੌਰ ਦੀ ਜੰਗ ਵਿੱਚ ਸ਼ਹੀਦ ਹੋਏ | ਆਪ ਜੀ ਦੀ ਅਤੇ ਹੋਰ ਸ਼ਹੀਦ ਸਿੰਘਾਂ ਦੀ ਲਾਸਾਨੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ |

{ 25-ਦਸੰਬਰ – 10-ਪੋਹ }
ਚਮਕੌਰ ਸਾਹਿਬ ਦੀ ਜੰਗ ਤੋਂ ਬਾਅਦ ਬੀਬੀ ਹਰਸ਼ਰਨ ਕੌਰ ਜੀ ਨੇ ਵੱਡੇ ਸਾਹਿਬਜ਼ਾਦੇ ਅਤੇ ਬਾਕੀ ਸ਼ਹੀਦਾਂ ਸਿੰਘਾਂ ਦਾ ਆਪਣੇ ਹੱਥੀ ਅੰਤਿਮ ਸਸਕਾਰ ਕੀਤਾ ਜਦ ਉਹ ਸ਼ਹੀਦ ਸਿੰਘਾਂ ਦਾ ਸਸਕਾਰ ਕਰ ਰਹੇ ਸਨ ਤਾਂ ਮੁਗਲ ਫੌਜਾਂ ਦੇ ਵੱਲੋਂ ਉਹਨਾਂ ਨੂੰ ਫੜਕੇ ਵੀ ਵਿੱਚ ਉਸ ਬਲਦੀ ਚਿਖਾ ਦੇ ਵਿੱਚ ਸੁੱਟ ਦਿੱਤਾ ਅਤੇ ਬੀਬੀ ਜੀ ਸ਼ਹੀਦੀ ਦਾ ਜਾਮ ਪੀ ਗਏ |

{ 25-26-27 ਦਸੰਬਰ – 10-11-12 ਪੋਹ }
ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਨੇ ਤਿੰਨ ਰਾਤਾਂ ਠੰਡੇ ਬੁਰਜ ਵਿੱਚ ਬਿਤਾਈਆਂ |

{ 28-ਦਸੰਬਰ – 13-ਪੋਹ }
ਸਰਹਿੰਦ ਦੇ ਸੂਬੇਦਾਰ ਵਜ਼ੀਰ ਖਾਨ ਦੀ ਈਨ ਨਾ ਮੰਨਣ ਕਾਰਨ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਨੂੰ ਨੀਹਾਂ ਦੇ ਵਿੱਚ ਚਿਣ ਕੇ ਸ਼ਹੀਦ ਕਰ ਦਿੱਤਾ ਗਿਆ | ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਮਗਰੋਂ ਮਾਤਾ ਗੁਜਰ ਕੌਰ ਜੀ ਵੀ ਅਕਾਲ ਚਲਾਨਾ ਕਰ ਗਏ |

{ 29-ਦਸੰਬਰ – 14-ਪੋਹ }
ਭਾਈ ਟੋਡਰਮਲ ਦੇ ਵੱਲੋਂ ਗੁਰੂ ਸਾਹਿਬ ਦੇ ਛੋਟੇ ਲਾਲਾਂ ਅਤੇ ਮਾਤਾ ਗੁਜਰ ਕੌਰ ਜੀ ਦੇ ਅੰਤਿਮ ਸਸਕਾਰ ਦੇ ਲਈ ਸਰਹਿੰਦ ਦੇ ਸੂਬੇਦਾਰ ਵਜੀਰ ਵਜ਼ੀਰ ਖਾਂ ਦੇ ਕੋਲੋਂ ਸੋਨੇ ਦੀਆਂ ਮੋਹਰਾਂ ਦੇ ਕੇ ਜਮੀਨ ਖਰੀਦੀ ਗਈ ਅਤੇ ਉਸ ਜਗ੍ਹਾ ਉੱਪਰ ਗੁਰੂ ਸਾਹਿਬ ਜੀ ਦੇ ਛੋਟੇ ਸਪੁੱਤਰ ਅਤੇ ਉਹਨਾਂ ਦੇ ਮਾਤਾ ਜੀ ਦਾ ਅੰਤਿਮ ਸਸਕਾਰ ਕੀਤਾ ਗਿਆ |

ਸਰਬੰਸ ਦਾਨੀ ਸਾਹਿਬੇ ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇਂ ਸਾਰਾ ਪਰਿਵਾਰ ਪੰਥ ਤੋਂ ਵਾਰ ਦਿੱਤਾ | ਗੁਰੂ ਸਾਹਿਬ ਜੀ ਦੀ ਮਹਾਨ ਕੁਰਬਾਨੀ ਨੂੰ ਕੋਟਿ ਕਟਿ ਪ੍ਰਣਾਮ |
Also Check 👇🏻👇🏻👇🏻
ਇੱਕ ਏਕੜ ਤੋਂ 3 ਲੱਖ ਦੀ ਕਮਾਈ ਕਰਦਾ ਆ ਨੋਜਵਾਨ

[…] 1.ਸਫ਼ਰ-ਏ-ਸ਼ਹਾਦਤ { 22-28 ਦਸੰਬਰ – 7-13 ਪੋਹ } […]