mukesh ambani receives death threat
Share

ਮੁਕੇਸ਼ ਅੰਬਾਨੀ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ

 

Mukesh Ambani get death threat: Mukesh Ambani ਨੂੰ E-mail ‘ਤੇ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਇੱਕ ਅਣਪਛਾਤੇ ਵਿਅਕਤੀ ਨੇ ਈਮੇਲ ਰਾਹੀਂ ਅੰਬਾਨੀ ਤੋਂ 20 ਕਰੋੜ ਰੁਪਏ ਦੀ ਮੰਗ ਕੀਤੀ ਹੈ। ਵਿਅਕਤੀ ਨੇ ਧਮਕੀ ਭਰੀ ਈਮੇਲ ਚ ਲਿਖਿਆ ਹੈ ਕਿ ਜੇਕਰ ਉਸ ਨੂੰ 20 ਕਰੋੜ ਰੁਪਏ ਨਾ ਮਿਲੇ ਤਾਂ ਉਸ ਕੋਲ ਬਹੁਤ ਵਧੀਆ ਸ਼ਾਰਪ ਸ਼ੂਟਰ ਹਨ ਜਿਨਾਂ ਦੀ ਮਦਦ ਦੇ ਨਾਲ ਉਹ ਅੰਬਾਨੀ ਨੂੰ ਮਾਰ ਦੇਵੇਗਾ।

 

ਭਾਰਤ ਦੇ ਸਭ ਤੋਂ ਅਮੀਰ ਕਾਰੋਬਾਰੀਆਂ ਦੇ ਵਿੱਚੋਂ ਇੱਕ ਮੁਕੇਸ਼ ਅੰਬਾਨੀ ਨੂੰ ਇੱਕ ਅਣਪਛਾਤੇ ਵਿਅਕਤੀ ਨੇ ਜਾਨੋ ਮਾਰਨ ਦੀ ਧਮਕੀ ਦਿੱਤੀ ਹੈ। ਵਿਅਕਤੀ ਨੇ ਈਮੇਲ ਉੱਤੇ 20 ਕਰੋੜ ਰੁਪਏ ਦੀ ਮੰਗ ਕੀਤੀ ਹੈ। 20 ਕਰੋੜ ਰੁਪਏ ਨਾ ਦੇਣ ਦੇ ਬਦਲੇ ਉਕਤ ਵਿਅਕਤੀ ਨੇ ਉਸ ਨੂੰ ਜਾਨੋ ਮਾਰਨ ਦੀ ਗੱਲ ਲਿਖ ਦਿੱਤੀ ਹੈ। ਵਿਅਕਤੀ ਨੇ ਈਮੇਲ ਵਿੱਚ ਇਹ ਵੀ ਦੱਸਿਆ ਹੈ, ਕਿ ਉਸ ਕੋਲ ਵਧੀਆ ਸ਼ਾਰਪ ਸ਼ੂਟਰ ਹਨ।

 

ਪੁਲਿਸ ਨੇ ਇਸ ਪੂਰੇ ਮਾਮਲੇ ਦੇ ਵਿੱਚ ਮਾਮਲਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪੁਲਿਸ ਤੋਂ ਪ੍ਰਾਪਤ ਜਾਣਕਾਰੀ ਦੇ ਅਨੁਸਾਰ 27 ਅਕਤੂਬਰ ਨੂੰ ਮੁਕੇਸ਼ ਅੰਬਾਨੀ ਦੇ ਇਨਬਾਕਸ ਦੇ ਵਿੱਚ ਇੱਕ ਈਮੇਲ ਆਈ। ਇਸ ਈਮੇਲ ਦੇ ਵਿੱਚ ਅੰਗਰੇਜ਼ੀ ਵਿੱਚ ਲਿਖਿਆ ਸੀ ਕਿ ਜੇਕਰ ਮੁਕੇਸ਼ ਅੰਬਾਨੀ ਨੇ ਉਸ ਅਣਪਛਾਤੇ ਵਿਅਕਤੀ ਨੂੰ 20 ਕਰੋੜ ਰੁਪਏ ਨਹੀਂ ਦਿੱਤੇ ਤਾਂ ਉਸ ਨੂੰ ਮਾਰ ਦੇਣਗੇ।

 

 

ਈਮੇਲ ਵਿੱਚ ਇਹ ਵੀ ਲਿਖਿਆ ਸੀ ਕਿ ਉਸ ਵਿਅਕਤੀ ਕੋਲ ਭਾਰਤ ਦੇ ਸਭ ਤੋਂ ਵਧੀਆ ਸ਼ਾਪ ਸ਼ੂਟਰ ਹਨ। ਮੁਕੇਸ਼ ਅੰਬਾਨੀ ਦੇ ਸੁਰੱਖਿਆ ਇੰਚਾਰਜ ਨੇ ਇਸ ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿੱਤੀ।ਗਾਮ ਦੇਵੀ ਪੁਲਿਸ ਨੇ ਅਣਪਛਾਤੇ ਵਿਅਕਤੀ ਖਿਲਾਫ ਆਈਪੀਸੀ ਦੀ ਧਾਰਾ 387 ਅਤੇ 506 (2) ਤਹਿਤ ਕੇਸ ਦਰਜ ਕਰ ਲਿਆ ਹੈ । ਫਿਲਹਾਲ ਪੁਲਿਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ।

 

 

ਇਸ ਤੋਂ ਪਹਿਲਾਂ ਵੀ ਮਿਲ ਚੁੱਕੀਆਂ ਹਨ ਧਮਕੀਆਂ 

 

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਮੁਕੇਸ਼ ਅੰਬਾਨੀ ਅਤੇ ਉਸਦੀ ਪਤਨੀ ਨੀਤਾ ਅੰਬਾਨੀ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਮਿਲ ਚੁੱਕੀਆਂ ਹਨ।ਇਸ ਤੋਂ ਪਹਿਲਾਂ 6 ਅਕਤੂਬਰ 2022 ਨੂੰ ਉਸ ਨੂੰ ਧਮਕੀਆਂ ਦੇਣ ਵਾਲੇ ਵਿਅਕਤੀ ਨੂੰ ਬਿਹਾਰ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਮੁਲਜ਼ਮ ਦੀ ਪਹਿਚਾਣ 30 ਸਾਲਾ ਲੋਕੇਸ਼ ਕੁਮਾਰ ਮਿਸ਼ਰਾ ਵਜੋਂ ਹੋਈ ਸੀ।

 

ਤੁਹਾਨੂੰ ਦੱਸ ਦਈਏ ਕਿ 5 ਅਕਤੂਬਰ 2022 ਨੂੰ ਦੋਸ਼ੀ ਵਿਅਕਤੀ ਨੇ ਰਿਲਾਇੰਸ ਫਾਊਂਡੇਸ਼ਨ ਦੇ ਹਸਪਤਾਲ ਚ ਫੋਨ ਕਰਕੇ ਅੰਬਾਨੀ ਪਰਿਵਾਰ ਨੂੰ ਜਾਨੋ ਮਾਰਨ ਦੀ ਧਮਕੀ ਦਿੱਤੀ ਸੀ।

 

ਇਨ੍ਹਾਂ ਹੀ ਨਹੀਂ ਦੋਸ਼ੀ ਨੇ ਪੂਰੇ ਹਸਪਤਾਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਸੀ। ਇਸ ਦੌਰਾਨ ਪੁਲਿਸ ਨੇ ਮੁਲਜ਼ਮ ਦੀ ਪਹਿਚਾਣ ਕਰਕੇ ਉਸਨੂੰ ਗ੍ਰਿਫਤਾਰ ਕਰ ਲਿਆ ਸੀ। ਪੁਲਿਸ ਨੇ ਜਾਣਕਾਰੀ ਦਿੱਤੀ ਸੀ ਕਿ ਆਰੋਪੀ ਯੁਵਕ ਬੇਰੁਜ਼ਗਾਰ ਹੈ।


Share

Leave a Reply

Your email address will not be published. Required fields are marked *