Spain ਦੇ ਰੋਮਨ Catholic Church ਨੂੰ ਲੈ ਕੇ ਹੈਰਾਨ ਕਰਨ ਵਾਲਾ ਖੁਲਾਸਾ
Spanish Church sexual abuse report: ਸਪੇਨ ਦੇ ਰੋਮਨ ਕੈਥੋਲਿਕ ਚਰਚ ਨੂੰ ਲੈ ਕੇ ਇੱਕ ਬਹੁਤ ਹੀ ਗੰਭੀਰ ਅਤੇ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ। ਇਥੇ 2 ਲੱਖ ਤੋਂ ਵੱਧ ਨਾਬਾਲਗ ਜਾਂ ਬਾਲਕ ਲੜਕੀਆਂ ਜਿਨਸੀ ਸ਼ੋਸ਼ਣ ਦਾ ਸ਼ਿਕਾਰ ਹੋ ਚੁੱਕੀਆਂ ਹਨ । ਇਹ ਉਹ ਅੰਕੜੇ ਹਨ ਜੋ ਕਿ ਕੈਥੋਲਿਕ ਪਾਧਰੀਆਂ ਦੁਆਰਾ ਕੀਤੇ ਗਏ ਸਨ। ਜੇਕਰ ਚਰਚ ਦੇ ਆਮ ਮੈਂਬਰਾਂ ਵੱਲੋਂ ਕੀਤੇ ਜਾਂਦੇ ਅਪਰਾਧਾਂ ਦੀ ਗੱਲ ਕਰੀਏ ਤਾਂ 4 ਲੱਖ ਕੁੜੀਆਂ ਜਿਨਸੀ ਸ਼ੋਸ਼ਣ ਦਾ ਸ਼ਿਕਾਰ ਹਨ।
ਸਪੈਨਿਸ਼ ਚਰਚ ਦੇ ਵਿੱਚ ਦਹਾਕਿਆਂ ਤੋਂ ਚੱਲ ਰਹੇ ਜਿਨਸੀ ਸ਼ੋਸ਼ਣ ਦੇ ਮਾਮਲੇ ਸਾਹਮਣੇ ਆਏ ਹਨ। ਅਜਿਹੀਆਂ ਲੱਖਾਂ ਔਰਤਾਂ ਸਾਹਮਣੇ ਆਈਆਂ ਹਨ ਜਿਨਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਨਾਲ ਪੁਜਾਰੀਆਂ ਦੇ ਵੱਲੋਂ ਬਚਪਨ ਦੇ ਵਿੱਚ ਘਿਨੌਣੇ ਕੰਮ ਕੀਤੇ ਗਏ ਹਨ। ਅਜਿਹੇ ਇਲਜ਼ਾਮ ਕੈਥੋਲਿਕ ਚਰਚ ਉੱਤੇ ਲੱਗਦੇ ਆ ਰਹੇ ਹਨ। ਅਮਰੀਕਾ, ਯੂਰੋਪ, ਚੱਲੀ ਅਤੇ ਇੱਥੋਂ ਤੱਕ ਕਿ ਆਸਟਰੇਲੀਆ ਦੇ ਵਿੱਚ ਅਜਿਹੇ ਮਾਮਲੇ ਸਾਹਮਣੇ ਆਏ ਹਨ। ਸਰਕਾਰ ਤੋਂ ਉਨਾਂ ਨੂੰ ਮੁਆਵਜ਼ਾ ਦੇਣ ਦੀ ਮੰਗ ਕੀਤੀ ਜਾ ਰਹੀ ਹੈ।
ਇੱਕ ਸੁਤੰਤਰ ਕਮਿਸ਼ਨ ਦੀ ਰਿਪੋਰਟ
ਇੱਕ ਸੁਤੰਤਰ ਕਮਿਸ਼ਨ ਨੇ 8000 ਤੋਂ ਵੱਧ ਲੋਕਾਂ ਨਾਲ ਗੱਲ ਕੀਤੀ ਅਤੇ 0.6% ਨੇ ਮੰਨਿਆ ਕਿ ਉਹਨਾਂ ਦਾ ਜਿਨਸੀ ਸ਼ੋਸ਼ਣ ਹੋਇਆ। ਸਪੇਨ ਦੀ ਆਬਾਦੀ 39 ਮਿਲੀਅਨ ਹੈ ਅਤੇ ਇਸ ਦੇ ਵਿੱਚੋਂ 0.6% ਆਬਾਦੀ 2 ਲੱਖ ਦੇ ਬਰਾਬਰ ਹੈ। ਕਈਆਂ ਨੇ ਦੱਸਿਆ ਕਿ ਬਚਪਨ ਵਿੱਚ ਜਦੋਂ ਚਰਚ ਜਾਂਦੇ ਸਨ ਤਾਂ ਪਾਧਰੀਆਂ ਨੇ ਉਹਨਾਂ ਦਾ ਸ਼ੋਸ਼ਣ ਕੀਤਾ ਸੀ। ਪਾਦਰੀ ਤੋਂ ਇਲਾਵਾ ਕਈਆਂ ਨੇ ਚਰਚ ਦੇ ਹੋਰਨਾਂ ਮੈਂਬਰਾਂ ਉੱਤੇ ਵੀ ਗੰਭੀਰ ਦੋਸ਼ ਲਾਏ।
ਜੇਕਰ ਆਮ ਮੈਂਬਰਾਂ ਵੱਲੋਂ ਕੀਤੇ ਗਏ ਅਪਰਾਧਾਂ ਦੀ ਗੱਲ ਕਰੀਏ ਤਾਂ ਪ੍ਰਤੀਸ਼ਤਾ ਦੇ ਵਿੱਚ ਇਹ 1.13 ਫੀਸਦੀ ਹੈ ਜੋ 4 ਲੱਖ ਆਬਾਦੀ ਦੇ ਬਰਾਬਰ ਹੈ। ਸਪੇਨ ਦੇ ਰਾਸ਼ਟਰੀ ਲੋਕਪਾਲ ਏਜਲ ਗੈਵਲੋਂਡੋ ਨੇ ਆਪਣੀ ਰਿਪੋਰਟ ਵਿੱਚ ਕਿਹਾ ਕਿ ਇਹ ਅੰਕੜੇ 1940 ਤੋਂ ਹੁਣ ਤੱਕ ਦੇ ਹਨ। ਕੈਥੋਲਿਕ ਚਰਚ ਤੇ ਪਹਿਲਾਂ ਵੀ ਜਿਨਸੀ ਸ਼ੋਸ਼ਣ ਦੇ ਦੋਸ਼ ਲੱਗ ਚੁੱਕੇ ਹਨ।
Spain ਦੀ ਸੰਸਦ ਵਿੱਚ ਰਿਪੋਰਟ ਪੇਸ਼
ਕੈਥੋਲਿਕ ਚਰਚ ਪਿਛਲੇ ਦੋ ਦਹਾਕਿਆਂ ਤੋਂ ਵਿਸ਼ਵ ਪੱਧਰ ਉੱਤੇ ਜਿਨਸੀ ਸ਼ੋਸ਼ਣ ਦੇ ਕਈ ਦੋਸ਼ਾਂ ਦੇ ਨਾਲ ਪ੍ਰਭਾਵਿਤ ਹੈ। ਜਿਸ ਵਿੱਚ ਅਕਸਰ ਬੱਚੇ ਸ਼ਾਮਿਲ ਹੁੰਦੇ ਹਨ ਸਪੇਨ ਨੂੰ ਰਵਾਇਤੀ ਤੌਰ ਉੱਤੇ ਕੈਥੋਲਿਕ ਦੇਸ਼ ਮੰਨਿਆ ਜਾਂਦਾ ਸੀ ਪਰ ਹੁਣ ਇਹ ਧਰਮ ਨਿਰਪੱਖ ਦੇਸ਼ ਬਣ ਗਿਆ। ਰਿਪੋਰਟ ਵਿੱਚ ਪੀੜਤਾਂ ਨੂੰ ਮੁਆਵਜ਼ਾ ਦੇਣ ਦੇ ਲਈ ਇੱਕ ਰਾਸ਼ਟਰੀ ਫੰਡ ਬਣਾਉਣ ਦੀ ਅਪੀਲ ਕੀਤੀ ਗਈ ਹੈ। ਇਹ ਰਿਪੋਰਟ ਸਪੇਨ ਦੀ ਸੰਸਦ ਵਿੱਚ ਪੇਸ਼ ਕੀਤੀ ਗਈ ਹੈ।
Spain ਵਿੱਚ ਹੁਣ ਤੱਕ ਦੇ ਅੰਕੜੇ
- ਦਰਅਸਲ ਮਾਰਚ 2022 ਦੇ ਵਿੱਚ ਸਪੇਨ ਦੀ ਸੰਸਦ ਨੇ ਚਰਚ ਦੇ ਖਿਲਾਫ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦੀ ਜਾਂਚ ਲਈ ਇੱਕ ਕਮੇਟੀ ਬਣਾਈ ਸੀ।
- ਸਪੈਨਿਸ਼ ਚਰਚ ਨੇ 2020 ਦੇ ਵਿੱਚ ਰਿਪੋਰਟ ਦਿੱਤੀ ਗਈ, ਕੁਝ ਸ਼ਿਕਾਇਤਾਂ ਦੇ ਆਧਾਰ ਦੇ ਉੱਤੇ ਕੀਤੀ ਗਈ ਜਾਂਚ ਵਿਚ ਜਿਨਸੀ ਸ਼ੋਸ਼ਣ ਦੇ 927 ਮਾਮਲਿਆਂ ਦਾ ਪਰਦਾਫਾਸ਼ ਕੀਤਾ ਸੀ। ਚਰਚ ਦੀ ਦਲੀਲ ਹੈ ਕਿ ਇਸਨੇ ਜਿਨਸੀ ਸੋਸ਼ਣ ਨਾਲ ਨਜਿੱਠਣ ਲਈ ਪ੍ਰੋਟੋਕਾਲ ਲਾਗੂ ਕੀਤੇ ਹਨ ਅਤੇ ਸੂਬੇ ਦੇ ਅੰਦਰ ਬਾਲ ਸੁਰੱਖਿਆ ਦਫਤਰ ਸਥਾਪਿਤ ਕੀਤੇ ਹਨ।
- 2018 ਦੇ ਵਿੱਚ ਸਪੈਨਿਸ਼ ਅਖਬਾਰ ਐਲ ਪੇਸ ਨੇ ਵੀ ਇਹ ਜਾਂਚ ਕੀਤੀ ਕਿ ਇਸ ਵਿੱਚ 1927 ਦੇ 2206 ਕੇਸਾਂ ਵਿੱਚ 1036 ਮੁਲਜ਼ਮਾਂ ਦੀ ਪਹਿਚਾਣ ਕੀਤੀ ਗਈ ਹੈ।
- 2002 ਦੇ ਵਿੱਚ ਜਿਨਸੀ ਸ਼ੋਸ਼ਣ ਦੇ ਕੁਝ ਤਾਜ਼ਾ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਮਾਮਲਿਆਂ ਦੀ ਜਾਂਚ ਲਈ ਪਹਿਲ ਕੀਤੀ ਗਈ ਸੀ। ਅਮਰੀਕਾ ,ਯਰੋਪ ,ਚਿੱਲੀ ਅਤੇ ਇੱਥੋਂ ਤੱਕ ਆਸਟਰੇਲੀਆ ਵਿੱਚ ਵੀ ਕੈਥੋਲਿਕ ਚਰਚ ਤੋਂ ਅਜਿਹੇ ਮਾਮਲੇ ਸਾਹਮਣੇ ਆ ਚੁੱਕੇ ਹਨ। ਜਿਸ ਕਾਰਨ ਚਰਚ ਦੀ ਨੈਤਿਕ ਹੱਕਾਂ ਨੂੰ ਕਾਫੀ ਨੁਕਸਾਨ ਪਹੁੰਚਿਆ ਹੈ ਅਤੇ ਇਸ ਦੇ ਅਕਸ ਨੂੰ ਵੀ ਢਾਹ ਲੱਗੀ ਹੈ।
- ਫਰਾਂਸ ਦੇ ਵਿੱਚ ਇੱਕ ਸੁਤੰਤਰ ਕਮਿਸ਼ਨ ਨੇ 2021 ਵਿੱਚ ਰਿਪੋਰਟ ਦਿੱਤੀ ਕਿ 1950 ਤੋਂ ਪਾਦਰੀਆਂ ਦੇ ਮੈਂਬਰਾਂ ਵਲੋਂ 216000 ਬੱਚਿਆਂ, ਨੂੰ ਜ਼ਿਆਦਾਤਰ ਲੜਕੀਆਂ ਦਾ ਜਿਨਸੀ ਸ਼ੋਸ਼ਣ ਕੀਤਾ ਗਿਆ ਸੀ। ਜਰਮਨੀ ਵਿੱਚ ਇੱਕ ਅਧਿਐਨ ਨੇ 1946 ਤੇ 2014 ਦੇ ਵਿਚਕਾਰ ਦੁਰਵਿਵਹਾਰ ਦੇ 3677 ਮਾਮਲਿਆਂ ਦੀ ਪਹਿਛਾਣ ਕੀਤੀ।
