MP Mahua Moitra ਦੀਆਂ ਵਧੀਆਂ ਮੁਸ਼ਕਿਲਾਂ
ਭਾਜਪਾ ਦੇ MP Nishikant Dubey ਅਤੇ ਵਕੀਲ Jai Anant Dehadrai ਨੇ ਆਰੋਪ ਲਗਾਏ ਹਨ ਕਿ TMC ਦੀ MP Mahua Moitra ਨੇ ਸੰਸਦ ਦੇ ਵਿੱਚ ਸਵਾਲ ਚੁੱਕਣ ਦੇ ਲਈ ਕਾਰੋਬਾਰੀ Darshan Hiranandani ਤੋਂ ਲਾਭ ਉਠਾਇਆ ਸੀ।
Trinamool Congress ਨੇਂ ਆਪਣੀ ਮਹੂਆ ਮਿਤਰਾ ਦੇ ਨਾਲ ਜੁੜੇ ਵਿਵਾਦ ਤੋਂ ਦੂਰੀ ਬਣਾਏ ਰੱਖਣ ਦਾ ਫੈਸਲਾ ਕੀਤਾ ਹੈ । ਦਰਅਸਲ ਇਹ ਸਾਂਸਦ ਉਹ ਹਨ ਜਿਨਾਂ ਦੇ ਉੱਪਰ ਰਿਸ਼ਵਤ ਲੈਣ ਦੇ ਆਰੋਪ ਲਗਾਏ ਗਏ ਹਨ, ਕਿ ਇਹਨਾਂ ਨੇ ਸੰਸਦ ਦੇ ਵਿੱਚ ਸਵਾਲ ਉਠਾਉਣ ਦੇ ਬਦਲੇ ਰਿਸ਼ਵਤ ਲਈ ਹੈ।
Real estate-to-energy group Hiranandani ਦੇ CEO, Darshan Hiranandani, ਜਿਨਾਂ ਨੇ ਕਹਿਣ ਉੱਤੇ ਅਡਾਨੀ ਗਰੁੱਪ ਖਿਲਾਫ ਸਾਂਸਦ ਮਹੂਆ ਮਿਤਰਾ ਨੇਂ ਪਾਰਲੀਮੈਂਟ ਵਿੱਚ ਸਵਾਲ ਚੁੱਕੇ ਸਨ ਅਤੇ ਉਹਨਾਂ ਨੇ ਹਾਲ ਹੀ ਵਿੱਚ ਦਸਤਖਤ ਕੀਤੇ ਹਲਫਨਾਮੇ ਵਿੱਚ ਇਹ ਦਾਅਵਾ ਕੀਤਾ ਹੈ। ਕਿ ਉਹਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਬਦਨਾਮ ਅਤੇ ਸ਼ਰਮਿੰਦਾ ਕਰਨ ਦੇ ਲਈ ਗੌਤਮ ਅਡਾਨੀ ਨੂੰ ਨਿਸ਼ਾਨਾ ਬਣਾਇਆ ਸੀ। ਹਲਫਨਾਮੇ ਦੀ ਕਾਪੀ ਦੀ ਪੀਟੀਆਈ ਵੱਲੋਂ ਜਾਂਚ ਕੀਤੀ ਗਈ।
TMC ਨੇਂ ਝਾੜਿਆ ਪੱਲਾ
ਇਸ ਮਾਮਲੇ ਦੇ ਵਿੱਚ TMC ਦੇ ਵੱਲੋਂ ਕਹਿਣ ਲਈ ਕੁਝ ਨਹੀਂ ਹੈ। ਉਹਨਾਂ ਦਾ ਕਹਿਣਾ ਹੈ ਕਿ, ਅਸੀਂ ਸੋਚਦੇ ਹਾਂ ਕਿ ਜਿਸ ਵਿਅਕਤੀ ਤੇ ਆਲੇ ਦੁਆਲੇ ਇਹ ਵਿਵਾਦ ਘੁੰਮ ਰਿਹਾ ਹੈ ਉਹ ਇਸ ਤੇ ਪ੍ਰਤੀਕਿਰਿਆ ਕਰਨ ਲਈ ਸਭ ਤੋਂ ਅਨੁਕੂਲ ਹੈ। ਤ੍ਰਿਣਮੁਲ ਦੇ ਪੱਛਮੀ ਬੰਗਾਲ ਦੇ ਜਨਰਲ ਸਕੱਤਰ ਅਤੇ ਬੁਲਾਰੇ Kunal Ghosh ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ।ਇੱਕ ਹੋਰ ਸੀਨੀਅਰ ਟੀਐਮਸੀ ਆਗੂ ਜਿਨ੍ਹਾਂ ਨੇਂ ਆਪਣਾ ਨਾਮ ਤਾਂ ਨਹੀਂ ਦੱਸਿਆ, ਪਰ ਉਹਨਾਂ ਨੇ ਕਿਹਾ ਕਿ ਪਾਰਟੀ ਲੀਡਰਸ਼ਿਪ ਇਸ ਸਮੇਂ ਕਿਸੇ ਵੀ ਵਿਵਾਦ ਦੇ ਵਿੱਚ ਫਸਣ ਦੇ ਲਈ ਤਿਆਰ ਨਹੀਂ ਹੈ ਅਤੇ ਇਸ ਤਰ੍ਹਾਂ ਇਸ ਤੋਂ ਦੂਰੀ ਬਣਾਈ ਰੱਖੇਗੀ।
ਇਸ ਘਟਨਾਕ੍ਰਮ ਤੇ ਪ੍ਰਤਿਕਿਰਿਆ ਦਿੰਦੇ ਹੋਏ BJP ਨੇਤਾ Rahul Sinha ਨੇ ਕਿਹਾ ਕਿ West Bengal ਦੀ ਸੱਤਾਧਾਰੀ ਪਾਰਟੀ ਆਪਣੀ ਜਿੰਮੇਵਾਰੀ ਤੋਂ ਪਿੱਛੇ ਨਾ ਹਟੇ। TMC ਹਮੇਸ਼ਾ ਆਪਣੀ ਜਿੰਮੇਵਾਰੀ ਤੋਂ ਪਿੱਛੇ ਹਟਣ ਦੀ ਕੋਸ਼ਿਸ਼ ਕਰਦੀ ਰਹਿੰਦੀ ਹੈ ਜਦ ਵੀ ਉਸਦੇ ਕਿਸੇ ਵੀ ਨੇਤਾ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਜਾਂ ਫਿਰ ਉਹ ਮੁਸੀਬਤ ਦੇ ਵਿੱਚ ਪਿਆ ਹੁੰਦਾ ਹੈ ।
Trinmool Congress ਨੂੰ ਇਹ ਦੱਸਣ ਦੀ ਲੋੜ ਹੈ ਕਿ ਉਹ Mahua Mitra ਦਾ ਸਮਰਥਨ ਕਰੇਗੀ ਜਾਂ ਨਹੀਂ l ਹਫਤੇ ਦੀ ਸ਼ੁਰੂ ਦੇ ਵਿੱਚ ਭਾਜਪਾ ਦੇ MP ਨਿਸ਼ੀਕਾਂਤ ਦੁਬੇ ਅਤੇ ਵਕੀਲ ਜੈ ਅਨੰਤ ਦੇਹਦਰਾਈ ਨੇ ਦੋਸ਼ ਲਾਇਆ ਸੀ ਕਿ ਸ਼੍ਰੀਮਤੀ ਮਿੱਤਰਾ ਨੇ ਪਾਰਲੀਮੈਂਟ ਦੇ ਵਿੱਚ ਸਵਾਲ ਚੁੱਕਣ ਦੇ ਬਦਲੇ Darshan Hiranandani ਤੋਂ ਲਾਭ ਸਵੀਕਾਰ ਕੀਤਾ ਸੀ। ਜਵਾਬ ਵਿੱਚ ਸ਼੍ਰੀਮਤੀ Mahua Moitra ਨੇ ਦਿੱਲੀ ਹਾਈਕੋਰਟ ਦੇ ਵਿੱਚ ਉਹਨਾਂ ਦੇ ਖਿਲਾਫ ਮਾਨਹਾਣੀ ਦਾ ਮੁਕਦਮਾ ਦਾਇਰ ਕਰ ਦਿੱਤਾ।
Speaker Om Birla ਤੱਕ ਪਹੁੰਚੀ ਸ਼ਿਕਾਇਤ
MP ਨਿਸ਼ੀਕਾਂਤ ਦੁਬੇ ਦੀ ਸ਼ਿਕਾਇਤ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੇ ਪਾਰਲੀਮੈਂਟ ਦੀ ਨੈਤਿਕਤਾ ਕਮੇਟੀ ਨੂੰ ਭੇਜ ਦਿੱਤੀ ਹੈ। ਲੋਕ ਸਭਾ ਨੈਤਿਕਤਾ ਕਮੇਟੀ ਦੇ ਚੇਅਰਮੈਨ ਮੁਨੇਲ ਸਨੋਕਰ ਨੇ ਕਿਹਾ ਸੀ ਕਿ ਉਹਨਾਂ ਨੂੰ ਹੀਰਾ ਨੰਦੀ ਤੋਂ ਹਲਫਨਾਮਾ ਮਿਲਿਆ। ਸ਼੍ਰੀਮਤੀ ਮਿੱਤਰਾਂ ਨੇ ਹਾਲਾਂਕਿ ਹਿਰਾਨੰਦਣੀ ਦੇ ਹਲਫਨਾਮੇ ਦੀ ਭਰੋਸੇ ਯੋਗਤਾ ਉੱਤੇ ਸਵਾਲ ਖੜੇ ਕੀਤੇ ਹਨ। ਉਹਨਾਂ ਨੇਂ ਦੋਸ਼ ਲਗਾਇਆ ਹੈ ਕਿ ਇਹ PMO ਦੁਆਰਾ ਤਿਆਰ ਕੀਤਾ ਗਿਆ ਸੀ ਅਤੇ ਉਨਾਂ ਨੂੰ ਉਸਦੇ ਪਰਿਵਾਰ ਦੇ ਕਾਰੋਬਾਰਾਂ ਨੂੰ ਪੂਰੀ ਤਰ੍ਹਾਂ ਬੰਦ ਕਰਨ ਦੀ ਧਮਕੀ ਦਿੱਤੇ ਜਾਣ ਤੋਂ ਬਾਅਦ ਇਸ ਤੇ ਦਸਤਖਤ ਕਰਨ ਲਈ ਮਜਬੂਰ ਕੀਤਾ ਗਿਆ ਸੀ।
