ਕੁਲਚਾ ਖਾਣ ਨੂੰ ਲੈ ਕੇ ਪੰਜਾਬ ਦੇ ਸਿਆਸੀ ਆਗੂ ਹੋਏ ਗਰਮ
ਪੰਜਾਬ ਵਿੱਚ ਭਗਵੰਤ ਮਾਨ ਦੀ ਆਮ ਆਦਮੀ(Aam Aadmi Party) ਦੀ ਸਰਕਾਰ ਵਿਵਾਦਾਂ ਵਿੱਚ ਘਿਰਦੀ ਨਜ਼ਰ ਆਉਂਦੀ ਪਈ ਹੈ l ਆਪ(AAP) ਸਰਕਾਰ ਦੇ ਤਿੰਨ ਮੰਤਰੀਆਂ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਬਿਕਰਮਜੀਤ ਸਿੰਘ ਮਜੀਠੀਆ ਦੇ ਵਿੱਚ ਆਪਸ ਵਿੱਚ ਪਲਟਵਾਰ ਤਕਰਾਰ ਚੱਲ ਰਿਹਾ ਹੈ l
ਕੀ ਹੈ ਪੂਰਾ ਮਾਮਲਾ ?
ਬਿਕਰਮ ਸਿੰਘ ਮਜੀਠੀਆ ਦਾ ਆਰੋਪ ਹੈ ਕਿ ਤਿੰਨੇ ਕੈਬਿਨੇਟ ਮੰਤਰੀ ਜਿਸ ਵਿੱਚ ਹਰਪਾਲ ਚੀਮਾ, ਗੁਰਮੀਤ ਸਿੰਘ ਮੀਤ ਹੇਅਰ ਅਤੇ ਅਮਨ ਅਰੋੜਾ ਦਾ ਨਾਮ ਸ਼ਾਮਿਲ ਹੈ l ਇਨ੍ਹਾਂ ਨੇ ਅੰਮ੍ਰਿਤਸਰ ਦੇ ਹੋਟਲ ਦਾ ਕਮਰਾ ਖੁਲਵਾ ਕੇ ਛੋਲੇ ਕੁਲਚੇ ਖਾਦੇ ਸੀ ਤੇ ਜਦ ਹੋਟਲ ਦੇ ਕਰਮਚਾਰੀ ਨੇ ਕਮਰੇ ਦਾ ਬਿੱਲ ਭਰਨ ਨੂੰ ਕਿਹਾ ਤਾਂ ਤਿੰਨਾਂ ਮੰਤਰੀਆਂ ਨੇ ਆਪਣਾ ਸਿਆਸੀ ਰੋਬ ਦਿਖਾ ਕੇ ਕਮਰੇ ਦਾ 5500 ਬਿੱਲ ਭਰਨਾ ਜਰੂਰੀ ਨਹੀਂ ਸਮਝਿਆ l

ਬਿਕਰਮ ਮਜੀਠੀਆ ਨੇ ਕਿਹਾ ਕਿ ਪੰਜਾਬ ਦੇ ਤਿੰਨੇ ਕੈਬਨਟ ਮੰਤਰੀ ਅੰਮ੍ਰਿਤਸਰ ਦੇ ਇਸ ਹੋਟਲ ਵਿੱਚ ਨਾ ਪਹੁੰਚੇ ਜਾਣ ਨੂੰ ਲੈ ਹੋਏ ਵਿਵਾਦ ਤੋਂ ਬਾਅਦ ਹੁਣ ਹੋਟਲ ਪ੍ਰਬੰਧਕਾਂ ਨੂੰ ਇੱਕ ਨੋਟਿਸ ਜਾਰੀ ਕੀਤਾ ਗਿਆ ਹੈ। ਇਸ ਮਾਮਲੇ ਨੂੰ ਲੈ ਕੇ ਪੰਜਾਬ ਵਿੱਚ ਨਵੀਂ ਹੀ ਸਿਆਸਤ ਛਿੜ ਗਈ ਹੈ l ਕੈਬਨਟ ਮੰਤਰੀ ਮੀਤ ਹੇਅਰ ਨੇਂ ਇਹਨਾਂ ਆਰੋਪਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ l
ਕੈਬਨਟ ਮੰਤਰੀ ਮੀਤ ਹੇਅਰ ਨੇ ਬਿਕਰਮ ਸਿੰਘ ਮਜੀਠਆ ਨੂੰ ਚੁਣੋਤੀ ਦਿੱਤੀ ਹੈ ਕਿ, ਜੇ ਇਹ ਆਰੋਪ ਮਜੀਠੀਆ ਸਾਬਤ ਕਰ ਦੇਵੇ ਤਾਂ ਮੈਂ ਆਪਣੀ ਸਿਆਸਤ ਛੱਡ ਦੇਵਾਗਾਂ l ਮੀਤ ਹੇਅਰ ਨੇਂ ਕਿਹਾ ਕਿ ਬਿਕਰਮ ਸਿੰਘ ਮਜੀਠੀਆ ਜੀਜਾ ਸਾਲਾ ਵਾਲੀ ਰਾਜਨੀਤੀ ਨਾ ਕਰੇ l ਇਹ ਸਾਰੇ ਆਰੋਪ ਮਨ ਘੜਤ ਹਨ l
ਇਸ ਮਾਮਲੇ ਦੇ ਵਿੱਚ ਹੁਣ ਹੋਟਲ ਮਾਲਕ ਨੂੰ ਇਕ ਤੋਂ ਬਾਅਦ ਇਕ ਤਿੰਨ ਨੋਟਿਸ ਜਾਰੀ ਕਰ ਦਿੱਤੇ ਗਏ ਨੇਂ l ਪਹਿਲਾਂ ਨੋਟਿਸ ਪ੍ਰਦੂਸ਼ਣ ਨਿਯੰਤਰਣ ਬੋਰਡ ਤੋਂ ਮਿਲਿਆ, ਇਸ ਤੋਂ ਬਾਅਦ ਐਕਸਾਈਜ ਅਤੇ ਇਸ ਤੋਂ ਬਾਅਦ ਫੂਟ ਡਿਪਾਰਟਮੈਂਟ ਨੇ ਹੋਟਲ ਮਾਲਕ ਨੂੰ ਨੋਟਿਸ ਜਾਰੀ ਕੀਤਾ ਹੈ। ਤਿੰਨਾਂ ਵਿਭਾਗਾਂ ਵੱਲੋਂ ਨੋਟਿਸ ਜਾਰੀ ਕੀਤੇ ਜਾਣ ਤੋਂ ਬਾਅਦ ਹੋਟਲ ਮਾਲਕ ਨੇ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ l ਹਾਈਕੋਰਟ ਦੇ ਵੱਲੋਂ ਹੋਟਲ ਮਾਲਕ ਦੇ ਹੱਕ ਵਿੱਚ ਸਟੇ ਆਰਡਰ ਜਾਰੀ ਕਰ ਦਿੱਤਾ ਗਿਆ ਹੈ l
