organic farming
Share

ਸੋਨੇ ਦੇ ਬੀਜਾਂ ਦੀ ਖੇਤੀ ਕਰਦਾ ਪੰਜਾਬੀ ਨੌਜਵਾਨ

 

ਪ੍ਰੋਗਰਾਮ: Organic Farming ਖੇਤਾਂ ਦੇ ਪੁੱਤਰ

Organic Farming: ਜਿੱਥੇ ਅੱਜ ਸਾਡੇ ਨੌਜਵਾਨ ਪੰਜਾਬ ਨੂੰ ਛੱਡ ਵਿਦੇਸ਼ ਵੱਲ ਨੂੰ ਭੱਜ ਰਹੇ ਹਨ। ਉੱਥੇ ਹੀ ਕਈ ਅਜਿਹੇ ਨੌਜਵਾਨ ਸਾਡੇ ਸਮਾਜ ਅੰਦਰ ਮਿਸਾਲ ਪੈਦਾ ਕਰ ਰਹੇ ਹਨ ਅਤੇ ਆਪਣੇ ਪੰਜਾਬ ਵਿੱਚ ਰਹਿ ਕੇ ਵਿਦੇਸ਼ ਵਾਂਗ ਮਿਹਨਤ ਕਰਕੇ ਚੰਗਾ ਮੁਨਾਫਾ ਖੱਟ ਰਹੇ ਹਨ।

 

ਅੱਜ ਅਸੀ ਜਿਸ ਨੌਜਵਾਨ ਦੀ ਕਹਾਣੀ ਸਾਂਝੀ ਕਰਨ ਜਾ ਰਹੇ ਹਾਂ ਉਸਦਾ ਨਾਮ ‘ਰਵੀ ਚੈਨਾ’ ਹੈ। ਰਵੀ ਚੈਨਾ ਪੰਜਾਬ ਦੇ ਜਿਲ੍ਹਾ ਫਰੀਦਕੋਟ ਦੇ ਪਿੰਡ ਚੈਨਾ ਦਾ ਰਹਿਣ ਵਾਲਾ ਹੈ। ਰਵੀ ਚੈਨਾ ਨੇ ਦੱਸਿਆ ਕਿ ਉਸਦੇ ਦਾਦਾ ਜੀ ਅਮਰਜੀਤ ਸ਼ਰਮਾ ਪਿਛਲੇ 19 ਸਾਲ ਤੋਂ ਕੁਦਰਤੀ ਖੇਤੀ Organic Farming ਕਰਦੇ ਆ ਰਹੇ ਹਨ।

 

ਇਸ ਸਮੇਂ ਆਪਣੇ ਖੇਤ ਤੋਂ ਲਗਭਗ 85 ਕਿਸਮ ਦੇ ਦੇਸੀ ਬੀਜ਼ ਤਿਆਰ ਕਰ ਰਹੇ ਹਨ। ਉਹ ਫਸਲ ਨੂੰ ਬੀਜ਼ਣ ਤੋਂ ਲੈ ਕੇ ਬੀਜ਼ ਤਿਆਰ ਕਰਨ ਤੱਕ ਦਾ ਗਿਆਨ ਆਪਣੇ ਦਾਦਾ ਜੀ ਤੋਂ ਲੈ ਰਿਹਾ ਹੈ। ਰਵੀ ਨੇ ਦੱਸਿਆ ਕਿ ਉਹ ਇਸ ਸਮੇਂ MBA ਦੀ ਪੜ੍ਹਾਈ ਕਰ ਰਿਹਾ ਹੈ ਤੇ ਪਿਛਲੇ ਦੋ ਸਾਲ ਤੋਂ ਆਪਣੇ ਦਾਦਾ ਜੀ ਨਾਲ ਕੁਦਰਤੀ ਖੇਤੀ ਰਾਹੀ ਦੇਸੀ ਬੀਜ਼ ਤਿਆਰ ਕਰਨ ਦੀ ਮੁਹਾਰਤ ਹਾਸਿਲ ਕਰ ਰਿਹਾ।

ravi chaina
ravi chaina organic farming

ਰਵੀ ਚੈਨਾ ਨੇ ਸਾਡੇ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਦੇਸੀ ਬੀਜ਼ ਨੂੰ ਬੀਜ਼ਣ ਤੋਂ ਲੈ ਕੇ ਤਿਆਰ ਕਰਨ ਤੱਕ ਸਾਨੂੰ 4 ਤੋਂ 5 ਮਹੀਨੇ ਦਾ ਸਮਾਂ ਲੱਗ ਜਾਂਦਾ ਹੈ। ਉਹਨਾਂ ਦੱਸਿਆ ਕਿ ਬੀਜ਼ ਤਿਆਰ ਕਰਨ ‘ਚ ਰਵਾਇਤੀ ਖੇਤੀ ਨਾਲੋਂ ਜ਼ਿਆਦਾ ਮਿਹਨਤ ਲੱਗਦੀ ਹੈ। ਕਿਉਕਿ ਬੀਜ਼ਾਂ ਨੂੰ ਪਕਾਉਣਾ, ਸਕਾਉਣਾ, ਤੇ ਉਸ ਤੋਂ ਬਾਅਦ ਸੰਭਾਲਣਾ ਸਮੇਂ ਬਹੁਤ ਜਰੂਰੀ ਗੱਲ੍ਹਾਂ ਦਾ ਧਿਆਨ ਰੱਖਣਾ ਪੈਂਦਾ ਹੈ।

 

ਰਵੀ ਨੇ ਦੱਸਿਆ ਕਿ ਸਾਡੇ ਕੋਲ ਸਬਜ਼ੀ ਤੋਂ ਲੈ ਕੇ ਫਸਲਾਂ ਦੇ ਹਰ ਤਰ੍ਹਾਂ ਦੇ ਬੀਜ਼ ਹੁੰਦੇ ਹਨ।ਅਸੀ ਦੇਸ਼ ਵਿਦੇਸ਼ ‘ਚ ਜਿੱਥੇ ਵੀ ਕੋਈ ਬੀਜ਼ਾਂ ਦੀ ਮੰਗ ਕਰਦਾ ਅਸੀ ਬੀਜ਼ਾਂ ਦੀ ਕਿੱਟ ਤਿਆਰ ਕਰਕੇ ਭੇਜਦੇ ਹਾਂ। ਉਹਨਾਂ ਦੱਸਿਆ ਕਿ ਅਸੀ ਦੇਸੀ ਬੀਜ਼ਾਂ ਤੋਂ ਲਗਭਗ ਤਿੰਨ ਲੱਖ ਤੱਕ ਦੀ ਆਮਦਨ ਪ੍ਰਾਪਤ ਕਰ ਰਹੇ ਹਾਂ।

 

ਰਵੀ ਚੈਨਾ ਦੇ ਦਾਦਾ ਜੀ ਅਮਰਜੀਤ ਸ਼ਰਮਾ ਨੇ ਸਾਡੇ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਦੇਸੀ ਬੀਜ਼ ਦੀ ਉਮਰ ਹਜ਼ਾਰਾਂ ਸਾਲ ਹੁੰਦੀ ਹੈ ਜਦ ਕਿ ਹਾਈਬ੍ਰੀਡ ਬੀਜ਼ ਦੀ ਉਮਰ ਬਹੁਤ ਥੋੜੀ ਹੁੰਦੀ ਹੈ। ਉਹਨਾਂ ਦੱਸਿਆ ਕਿ ਸਾਨੂੰ ਦੇਸੀ ਬੀਜ਼ ਦੀ ਖੇਤੀ ਕਰਨੀ ਚਾਹੀਦੀ ਹੈ ਕਿਉਕਿ ਜੇ ਅਸੀ ਅੱਜ ਆਪਣੇ ਦੇਸੀ ਬੀਜ਼ ਨਾ ਸਾਂਭੇ ਤਾਂ ਆਉਣ ਵਾਲੇ ਸਮੇਂ ਵਿੱਚ ਸਾਨੂੰ ਦੇਸੀ ਬੀਜ਼ ਨਹੀਂ ਮਿਲਣੇ। ਸਾਡੇ ਤੋਂ ਸਾਡੇ ਬੀਜ਼ਾਂ ਦਾ ਹੱਕ ਖੋਹਿਆ ਜਾ ਰਿਹਾ। ਜਿਸ ਕਿਸਾਨ ਕੋਲ ਆਪਣੇ ਬੀਜ਼ ਨਹੀਂ ਹਨ ਉਹ ਤਾਂ ਕਿਸਾਨ ਹੀ ਨਹੀਂ। ਉਹਨਾਂ ਕਿਹਾ ਕਿ ਰਸਾਇਣਕ ਖੇਤੀ ਕਿਸਾਨ ਦੀ ਖੇਤੀ ਨਹੀਂ ਹੈ। ਇਹ ਖੇਤੀ ਵਪਾਰੀਆਂ ਦੀ ਖੇਤੀ ਹੈ ਅਤੇ ਉਹ ਕਿਸਾਨ ਤੋਂ ਇਹ ਖੇਤੀ ਕਰਵਾ ਰਹੇ ਹਨ।

 

desi seeds
organic farming

 

ਪਰ ਇਸ ਦੇ ਉਲਟ ਕੁਦਰਤੀ ਖੇਤੀ ਸਾਡੀ ਅਸਲ ਖੇਤੀ ਹੈ।ਕੁਦਰਤੀ ਖੇਤੀ ‘ਚ ਵੀ ਰਸਾਇਣਕ ਖੇਤੀ ਵਾਂਗ ਪੂਰੀ ਪੈਦਾਵਾਰ ਪ੍ਰਾਪਤ ਕਰ ਸੱਕਦੇ ਹਾਂ ਜੇ ਅਸੀ ਸਹੀ ਢੰਗ ਨਾਲ ਕੁਦਰਤੀ ਖੇਤੀ ਨੂੰ ਕਰਨ ਦਾ ਯਤਨ ਕਰੀਏ ਅਤੇ ਸਰਕਾਰ ਕੁਦਰਤੀ ਖੇਤੀ ਵਿੱਚ ਸਾਥ ਦੇਵੇ।

 

ਉਹਨਾਂ ਨੇ ਦੱਸਿਆ ਕਿ ਅਸੀ ਆਪਣੇ ਖੇਤ ਵਿੱਚ 85 ਤਰ੍ਹਾਂ ਦੇ ਬੀਜ਼ ਤਿਆਰ ਕਰਦੇ ਹਾਂ।ਸਾਡੇ ਤਿਆਰ ਕੀਤੇ ਹੋਏ ਬੀਜ਼ ਦੇਸ਼ ਦੇ ਨਾਲ ਨਾਲ ਵਿਦੇਸ਼ ਅਮਰੀਕਾ, ਕੈਨੇਡਾ, ਜਾਪਾਨ, ਅਤੇ ਹੋਰ ਜਗ੍ਹਾਂ ਤੇ ਸਪਲਾਈ ਕੀਤੇ ਜਾਂਦੇ ਹਨ। ਉਹਨਾਂ ਦੱਸਿਆ ਕਿ ਅਸੀ ਸਾਰੇ ਲੋਕਾਂ ਨੂੰ ਕਹਿੰਦੇ ਹਾਂ ਤੁਸੀ ਇੱਕ ਵਾਰ ਸਾਡੇ ਤੋਂ ਬੀਜ਼ ਲੈ ਜਾਉ ਫਿਰ ਅੱਗੇ ਤੁਸੀ ਆਪਣਾ ਬੀਜ਼ ਖੁਦ ਤਿਆਰ ਕਰੋ ਤੇ ਹੋਰਾਂ ਨੂੰ ਅੱਗੇ ਦਿਉ। ਤਾਂ ਕਿ ਅਸੀ ਆਪਣੇ ਦੇਸੀ ਬੀਜ਼ਾਂ ਨੂੰ ਬਚਾ ਸੱਕੀਏ।

 

ਅਗਰ ਤੁਸੀ ਵੀ ਦੇਸੀ ਬੀਜ਼ਾਂ ਸਬੰਧੀ ਹੋਰ ਜਾਣਕਾਰੀ ਜਾਂ ਦੇਸੀ ਬੀਜ਼ਾਂ ਦੀ ਕਿੱਟ ਲੈਣੀ ਹੈ ਤਾਂ ਹੇਠਾਂ ਦਿੱਤੇ Link ਤੇ ਕਲਿੱਕ ਕਰੋ

 

ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਣਕਾਰੀ ਅਗਰ ਵਧੀਆ ਲੱਗੀ ਹੈ ਤਾਂ ਇਸ ਨੂੰ ਅੱਗੇ ਹੋਰਾਂ ਨਾਲ ਵੀ ਸਾਂਝਾ ਕਰ ਦਿਓ।ਅਸੀ ਤੁਹਾਡੇ ਲਈ ਇਸੇ ਤਰ੍ਹਾਂ ਹੀ ਹੋਰ ਜਾਣਕਾਰੀ ਭਰਪੂਰ ਆਰਟੀਕਲ ਅਤੇ ਦੇਸ਼ ਵਿਦੇਸ਼ ਨਾਲ ਜੁੜੀਆਂ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਹਾਜ਼ਿਰ ਹੁੰਦੇ ਰਹਾਂਗੇ। ਅਸੀ ਤੁਹਾਨੂੰ ਹਮੇਸ਼ਾ ਸਹੀ ਤੇ ਸੱਚੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਰਹਾਂਗੇ। ਉਦੋਂ ਤੱਕ ਲਈ ਤੁਹਾਡਾ ਧੰਨਵਾਦ।

 

Web Story 


Share
2 thoughts on “Organic Farming: ਇੱਕ ਏਕੜ ਤੋਂ 3 ਲੱਖ ਦੀ ਕਮਾਈ Punjabi Young man done a great job”

Leave a Reply

Your email address will not be published. Required fields are marked *